ਜਲੰਧਰ-ਦਿਹਾਤੀ (ਵਿਵੇਕ/ਗੁਰਪ੍ਰੀਤ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਮਾੜੇ ਆਨਸਰਾਂ/ਨਸ਼ਾ ਤਸਕਰਾਂ/ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਵੱਲੋਂ ਘਰਾਂ ਵਿੱਚ ਗਹਿਣੇ, ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰਨ ਵਾਲੇ )1 ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 28-02-2023 ਨੂੰ ਏਰੀਆ ਥਾਣਾ ਮਕਸੂਦਾਂ ਤੋਂ ਦੋਰਾਨੇ ਚੈਕਿੰਗ ਅਤੇ ਨਾਕਾ ਬੰਦੀ ਅਮਾਨਤਪੁਰ ਮੋੜ ਨੇੜੇ ਬਿਧੀਪੁਰ ਤੇ ਗੋਵਿੰਦਾ ਸ਼ਰਮਾ ਉਰਫ ਗੋਵਿੰਦਾ ਪੁੱਤਰ ਛੱਥੂ ਸ਼ਰਮਾ ਉਰਫ ਰਾਜੂ ਸ਼ਰਮਾ ਵਾਸੀ ਨਿਊ ਆਰੀਆ ਨਗਰ ਕਰਤਾਰਪੁਰ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿਚ 01 ਹਾਰ ਸੋਨਾ, 01 ਜੋੜੀ ਟੌਪਸ ਸੋਨਾ, 01 ਜੋੜੀ ਝੂਮਕੇ ਸੋਨਾ, 01 ਮੁੰਦਰੀ ਸੋਨਾ ਜੈਟਸ, 01 ਕੜਾ ਸੋਨਾ, 01 ਲੌਕਟ ਸੋਨਾ, 01 ਚੈਨੀ ਸੋਨਾ ਛੋਟੀ, 01 ਚੈਨੀ ਸੋਨਾ ਵੱਡੀ, 01 ਚੈਨੀ ਸੋਨਾ ਸਮੇਤ ਲੌਕਟ ਅਤੇ ਚਾਂਦੀ ਦੇ ਗਹਿਣੇ ਜਿਹਨਾ ਵਿਚ 01 ਕੈਂਠਾ ਚਾਂਦੀ, 03 ਜੋੜੇ ਪੰਜੇਬਾ ਚਾਂਦੀ, ਸਮੇਤ 02 ਬਿਛੂਏ ਚਾਦੀ ਬ੍ਰਾਮਦ ਕਰਕੇ ਦੋਸ਼ੀ ਗੋਵਿੰਦਾ ਦੇ ਖਿਲਾਫ ਮੁਕੱਦਮਾ ਨੰਬਰ 28 ਮਿਤੀ 28-02-2023 ਜੁਰਮ 454,457,380 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਹੈ। ਦੋਸ਼ੀ ਚੋਰੀਆਂ ਕਰਨ ਦਾ ਆਦੀ ਹੈ ਅਤੇ ਇਸ ਵਲੋਂ ਬਹੁਤ ਵਾਰਦਾਤਾਂ ਕੀਤੀਆ ਹੋ ਸਕਦੀਆਂ ਹਨ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਢੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਿਕਰ ਯੋਗ ਹੈ ਕਿ ਦੋਸ਼ੀ ਗੋਵਿੰਦਾ ਸ਼ਰਮਾ ਨੇ ਮਿਤੀ 28-02-2023 ਨੂੰ ਹੀ ਪਿੰਡ ਬਿਧੀਪੁਰ ਵਿਖੇ ਇਕ ਪੁਲਿਸ ਕਰਮਚਾਰੀ ਦੇ ਘਰ ਚੋਰੀ ਕੀਤੀ ਸੀ ਅਤੇ ਹੋਰ ਵਾਰਦਾਤ ਨੂੰ ਅਣਜਾਮ ਦੇਣ ਦੀ ਫਿਰਾਕ ਵਿੱਚ ਸੀ। ਜੋ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡਾਂ ਕਸਬਿਆ ਵਿੱਚ ਹੋ ਰਹੀਆਂ ਚੋਰੀਆਂ ਨੂੰ ਕਾਫੀ ਨੱਥ ਪਵੇਗੀ।
ਬ੍ਰਾਮਦਗੀ:-
1. 01 ਗਲੇ ਦਾ ਹਾਰ ਸੋਨਾ
2, 01 ਜੋੜਾ ਟੈਪਸ ਸੋਨਾ
3. 01ਜੋੜਾ ਝੂਮਕੇ ਸੋਨਾ
4. 01 ਚੈਨ ਸੋਨਾ ਸਮੇਤ ਲੋਕਟ
5. 01 ਚੈਨ ਸੋਨਾ ਛੋਟੀ
6.01 ਚੈਨ ਸੋਨਾ ਵੱਡੀ
7. 01 ਲਕਟ ਸੋਨਾ
8, 01 ਮੁੰਦਰੀ ਜੈਂਟਸ ਸੋਨਾ
9. 01 ਕੜਾ ਸੋਨਾ
10. 01 ਕੈਂਠਾ ਚਾਂਦੀ
11, 03 ਜੋੜੇ ਪੰਜੇਬਾ ਚਾਂਦੀ ਸਮੇਤ 2 ਛਏ ਚਾਂਦੀ।