ਸ਼੍ਰੀ ਆਰ.ਕੇ ਜੈਸਵਾਲ, ਆਈ.ਪੀ.ਐਸ, ਏ.ਡੀ.ਜੀ.ਪੀ.(ਪੰਜਾਬ) ਜੀ ਨੇ ਜਿਲ੍ਹਾ ਜਲੰਧਰ- ਦਿਹਾਤੀ ਦੀ ਪੁਲਿਸ ਲਾਈਨ ਵਿਖੇ ਦੰਗਾ ਵਿਰੋਧੀ ਸਾਜੋ ਸਾਮਾਨ ਦਾ ਕੀਤਾ ਨਿਰੀਖਣ।

ਜਲੰਧਰ-ਦਿਹਾਤੀ (ਜਸਕੀਰਤ ਰਾਜਾ) ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 27.02.2023 ਨੂੰ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਆਰ.ਕੇ ਜੈਸਵਾਲ, ਆਈ.ਪੀ.ਐਸ, ਏ.ਡੀ.ਜੀ.ਪੀ.(ਪੰਜਾਬ) ਜੀ ਨੇ ਜਿਲ੍ਹਾ ਜਲੰਧਰ ਦਿਹਾਤੀ ਦਾ ਦੌਰਾ ਕੀਤਾ ਅਤੇ ਪੁਲਿਸ ਲਾਈਨ ਜਲੰਧਰ ਦਿਹਾਤੀ ਵਿਖੇ ਦੰਗਾ ਵਿਰੋਧੀ ਮੋਕ ਡਰਿਲ ਅਤੇ ਅਣਸੁਖਾਵੀ ਪ੍ਰਤੀਸਥਿਤੀਆ ਨਾਲ ਨਜਿੱਠਣ ਲਈ ਵਰਤੇ ਜਾਣ ਵਾਲੇ ਸਾਜੋ ਸਾਮਾਨ ਦਾ ਵਿਸ਼ੇਸ ਤੌਰ ਤੇ ਨਿਰੀਖਣ ਕੀਤਾ ਗਿਆ। ਇਸ ਮੌਕਾ ਪਰ ਸ਼੍ਰੀਮਤੀ ਮਨਜੀਤ ਕੌਰ ਪੀ.ਪੀ.ਐਸ ਪੁਲਿਸ ਕਪਤਾਨ, ਸਥਾਨਿਕ, ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਥਾਨਿਕ ਜਲੰਧਰ ਦਿਹਾਤੀ ਅਤੇ ਆਰ.ਆਈ/ਲਾਈਨ ਅਫਸਰ ਜਲੰਧਰ ਦਿਹਤੀ ਵੀ ਮੌਜੂਦ ਸਨ। ਸ਼੍ਰੀ ਆਰ.ਕੇ ਜੈਸਵਾਲ, ਆਈ.ਪੀ.ਐਸ.ਏ.ਡੀ.ਜੀ.ਪੀ.(ਪੰਜਾਬ) ਜੀ ਨੇ ਪੁਲਿਸ ਕਰਮਚਾਰੀਆਂ ਦੀ ਹੌਂਸਲਾ ਅਫਜਾਈ ਕੀਤੀ।