ਹੁਸ਼ਿਆਰਪੁਰ (ਜੁਗਿੰਦਰਪਾਲ ਲਹਿਰੀ)
ਸੰਤ ਨਿਰੰਕਾਰੀ ਮੰਡਲ ਦਿੱਲੀ ਬਰਾਂਚ ਬੁਲੋਵਾਲ ਵਲੋਂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ “ਪ੍ਰਦੂਸ਼ਨ ਅੰਦਰ ਦਾ ਹੋਵੇ ਜਾਂ ਬਾਹਰ ਦਾ, ਦੋਨੋ ਹਾਨੀਕਾਰਕ ਹਨ” 300 ਤੋਂ ਵੱਧ ਪੌਦੇ ਲਗਾਏ ਗਏ, ਸਫਾਈ ਅਭਿਆਨ ਦੇ ਤਹਿਤ ਭਵਨ ਦੇ ਆਸ ਪਾਸ ਨੂੰ ਸਾਫ ਕਰਕੇ ਸੁੰਦਰ ਰੂਪ ਦਿੱਤਾ ਗਿਆ। ਇਹ ਜਾਣਕਾਰੀ ਬੁੱਲ੍ਹੋਵਾਲ ਬਰਾਂਚ ਦੇ ਮੁਖੀ ਸਾਹਿਬ ਲਖਵਿੰਦਰ ਸੁਮਨ ਜੀ ਨੇ ਦਿੱਤੀ।
ਅੰਮ੍ਰਿਤ ਪ੍ਰੋਜੈਕਟ ਤਹਿਤ “ਜਲ ਹੈ ਤਾਂ ਕੱਲ੍ਹ ਹੈ” ਲਈ 500ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਲ ਬਚਾਓ ਮੈਸਿਜ ਦੇਕੇ ਪਾਣੀ ਬਚਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਅਮ੍ਰਿਤ ਪਰੋਜੈਕਟ ਜਲ ਹੈ ਤਾਂ ਕੱਲ ਹੈ ਇਹ ਮੁਹਿੰਮ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ਚਲਾਈ ਗਈ ।