ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਅਗਵਾਹੀ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਅਤੇ ਐਕਸਾਈਜ ਪਾਰਟੀ ਵੱਲੋ 07 ਡਿੱਗੀਆ ਹੋਲ ਅਤੇ 05 ਡਰੰਮਾ ਵਿੱਚੋਂ 1400 ਕਿੱਲੋਗ੍ਰਾਮ ਲਾਹਣ ਨਜਾਇਜ ਬ੍ਰਾਮਦ ਕਰਕੇ ਨਸ਼ਟ ਕੀਤੀ ਗਈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ ਸਬ-ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ASI ਸਰੂਪ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਐਕਸਾਈਜ ਪਾਰਟੀ ਵੱਲੋ ਸਰਚ ਕਰਦਿਆ ਸਤਲੁਜ ਬੰਨ ਦਰਿਆ ਭੋਡੇ ਨੇੜੇ ਨਾ ਮਾਲੂਮ ਵਿਅਕਤੀਆ ਪਾਸੋਂ 07 ਡਿੱਗੀਆ ਹੋਲ ਅਤੇ 05 ਡਰੰਮਾ ਵਿੱਚੋ 1400 ਕਿੱਲੋਗ੍ਰਾਮ ਲਾਹਣ ਬ੍ਰਾਮਦ ਕੀਤੀ।ਜਿਸਨੂੰ ਐਕਸਾਈਜ ਵਿਭਾਗ ਵੱਲੋ ਮੌਕਾ ਪ ਹੀ ਨਸ਼ਟ ਕਰਵਾਇਆ ਗਿਆ।