ਸੰਗਰੂਰ (ਬਲਵਿੰਦਰ ਬਾਲੀ/ਜੋਗਿੰਦਰ ਲਹਿਰੀ) ਸੰਗਰੁਰ ਵਿਖੇ ਭਾਜਪਾ ਸਰਕਲ ਸੰਗਰੂਰ (ਦਿਹਾਤੀ) ਤੋਂ ਨਵੇਂ ਚੁਣੇ ਸਰਕਲ ਪ੍ਰਧਾਨ ਸਰਦਾਰ ਜਗਤਾਰ ਸਿੰਘ ਜੀ ਨਾਲ ਇਕੱਠਿਆਂ ਚਾਹ ਪੀਤੀ ਤੇ ਉਹਨਾਂ ਨੂੰ ਸਰਕਲ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਮੈਨੂੰ ਪੂਰਾ ਯਕੀਨ ਹੈ ਕਿ ਉਹ ਪਾਰਟੀ ਤੇ ਸੰਗਰੂਰ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ। ਇਸ ਮੌਕੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਿਤ ਵੀ ਕੀਤਾ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਭਾਜਪਾ ਪ੍ਰਤੀ ਵਿਸ਼ਵਾਸ ਵੱਧ ਰਿਹਾ ਹੈ। ਇਸ ਮੌਕੇ ਮੇਰੇ ਨਾਲ ਰਣਦੀਪ ਸਿੰਘ ਦਿਉਲ ਜ਼ਿਲ੍ਹਾ ਪ੍ਰਧਾਨ ਭਾਜਪਾ, ਜਨਰਲ ਸਕੱਤਰ ਧਰਮਿੰਦਰ ਸਿੰਘ ਦੁੱਲਟ, ਜਗਦੀਪ ਤੂਰ, ਸਚਿਨ ਭਾਰਦਵਾਜ, ਸੁਰੇਸ਼ ਬੇਦੀ ਅਤੇ ਸੁਰਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ।