ਜਿਲ੍ਹਾ ਜਲੰਧਰ ਦਿਹਾਤੀ ਦੀ ਚੌਕੀ ਮੰਡ ਦੀ ਪੁਲਿਸ ਵੱਲੋਂ 310 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 01 ਟਰੱਕ ਨੰਬਰੀ JK-02-AA-3215 ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਮੰਡ (ਕੁਨਾਲ ਸਹਿਗਲ/ਪ੍ਰਦੀਪ ਸਹਿਗਲ)  ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ,ਪੁਲਿਸ ਕਪਤਾਨ, ਤਫਤੀਸ਼, ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੀ ਰਹਿਮੁਨਾਈ ਹੇਠ ਐਸ.ਆਈ ਸਰਬਜੀਤ ਸਿੰਘ ਇੰਚਾਰਜ ਚੌਕੀ ਮੰਡ ਦੀ ਪੁਲਿਸ ਪਾਰਟੀ ਵੱਲੋ 01 ਨਸ਼ਾ ਤਸਕਰ ਪਾਸੋ 310 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 01 ਟਰੱਕ ਨੰਬਰੀ JK-02-AA-3215 ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ,ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਐਸ.ਆਈ ਸਰਬਜੀਤ ਸਿੰਘ ਚੋਕੀ ਇੰਚਾਰਜ ਮੰਡ ਸਮੇਤ ਪੁਲਿਸ ਕਰਮਚਾਰੀਆ ਦੇ ਹਾਜ਼ਰ ਚੌਕੀ ਸੀ ਕਿ ਮੁਖਬਰ ਖਾਸ ਨੇ ਉਸ ਪਾਸ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਮੁਹੰਮਦ ਅਸ਼ਰਫ ਪੁੱਤਰ ਰਹਿਮਤ ਤੁੱਲਾਂ ਵਾਸੀ ਮੰਦਰ ਗਾਲਾ (ਧਾਰ ਸਾਕਰੀ) ਥਾਣਾ ਕੋਟ ਰੰਕਾ ਜਿਲ੍ਹਾ ਰਜੋਰੀ ਜੰਮੂ ਕਸ਼ਮੀਰ ਜੋ ਟਰੱਕ ਚਲਾਉਦਾ ਹੈ | ਇਹ ਜੰਮੂ ਕਸ਼ਮੀਰ ਤੋਂ ਟਰੱਕ ਵਿੱਚ ਡੋਡੇ ਚੂਰਾ ਪੋਸਤ ਰੱਖ ਕੇ ਉਪਰ ਸੇਬਾਂ ਦੀਆਂ ਪੋਸਤ ਲੁਕਾ ਪੇਟੀਆਂ ਰੱਖ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ ਅੱਜ ਵੀ ਇਹ ਟਰੱਕ ਨੰਬਰੀ JK-02-AA- 3215 ਵਿੱਚ ਸੇਬਾਂ ਦੀਆਂ ਪੇਟੀਆਂ ਹੇਠਾਂ ਭਾਰੀ ਮਾਤਰਾ ਵਿੱਚ ਡੋਡੇ ਕੇ ਵਰਿਆਣਾ ਵੱਲੋਂ ਕਪੂਰਥਲਾ ਸਾਈਡ ਨੂੰ ਆ ਰਿਹਾ ਹੈ |ਜੇਕਰ ਨਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਸਮੇਤ ਕਾਬੂ ਆ ਸਕਦਾ ਹੈ | ਜੋ ਇਹ ਇਤਲਾਹ ਪੱਕੀ ਅਤੇ ਭਰੋਸੇ ਯੋਗ ਹੋਣ ਕਰਕੇ $1 ਸਰਬਜੀਤ ਸਿੰਘ ਚੌਕੀ ਇੰਚਾਰਜ ਮੰਡ ਵੱਲੋ ਮੁਕੱਦਮਾ ਨੰਬਰ 06 ਮਿਤੀ 19.01.2023 ਅ/ਧ 15-61-85 NDPS Act ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ । ਜਿਸ ਤੇ ਸ਼੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਅਠੌਲਾ ਮੋੜ ਮੰਡਾਂ ਨਾਕਾਬੰਦੀ ਕਰਕੇ ਵਰਿਆਣਾ ਸਾਈਡ ਵੱਲੋਂ ਆ ਰਹੇ ਟਰੱਕ ਨੰਬਰੀ JK-02-AA-3215 ਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਸ ਵਿੱਚੋਂ ਸੇਬਾਂ ਦੀਆਂ ਪੇਟੀਆਂ ਹੇਠੋ 15 ਬੋਰੇ ਪਲਾਸਟਿਕ ਹਰੇਕ ਵਜਨੀ 20/ 20 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਅਤੇ 01 ਬੋਰਾ ਪਲਾਸਟਿਕ ਵਜਨੀ 10 ਕਿੱਲੋ ਗ੍ਰਾਮ ਬ੍ਰਾਮਦ ਹੋਣ ਪਰ ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਅਤੇ ਬ੍ਰਾਮਦ ਸ਼ੁਦਾ ਡੋਡੇ ਚੂਰਾ ਪੋਸਤ ਨੂੰ ਸੀਨ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਦੋਸ਼ੀ ਦੀ ਕਾਲ ਡੀਟੇਲ ਕੱਢਵਾ ਕੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਦੋਸ਼ੀ ਪਾਸੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਕੁੱਲ ਬ੍ਰਾਮਦਗੀ:-

01) ਬ੍ਰਾਮਦਗੀ 310 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ

02) ਟਰੱਕ ਨੰਬਰੀ JK-02-AA-3215

error: Content is protected !!