ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਇਕ PO ਨੂੰ ਗ੍ਰਿਫਤਾਰ ਕੀਤੇ ਜਾਣ ਸਬੰਧੀ।

ਆਦਮਪੁਰ (ਬਲਜਿੰਦਰ ਕੁਮਾਰ/ਰੋਹਿਤ/ਸਾਬ ਸੂਰਿਆ/ਭਗਵਾਨ ਦਾਸ)  ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਾਰ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ,ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਇੰਸ: ਹਰਦੀਪ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲ PO ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 20.01.2023 ਨੂੰ ASI ਭਗਵੰਤ ਸਿੰਘ ਇੰਚਾਰਜ ਚੌਂਕੀ ਜੰਡੂਸਿੰਘਾ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 115 ਮਿਤੀ 10,05.2020 ਅਧ 188,269 ਭ:ਦ 51(h) Disaster Management Act ਥਾਣਾ ਆਦਮਪੁਰ ਵਿੱਚ ਦੋਸ਼ੀ ਤਨਵੀਰ ਸਿੰਘ ਉਰਫ ਤੰਨਾ ਪੁੱਤਰ ਪਰਮਜੀਤ ਸਿੰਘ ਵਾਸੀ ਪੱਤੀ ਮੋਗਾ, ਜੰਡੂ ਸਿੰਘਾ ਥਾਣਾ ਆਦਮਪੁਰ, ਜਿਲ੍ਹਾ ਜਲੰਧਰ ਜਿਸ ਨੂੰ ਮਿਤੀ 30.09.2022 ਨੂੰ ਬਾ ਅਦਾਲਤ ਮਿਸ ਮਨਦੀਪ ਕੌਰ JMIC ਜਲੰਧਰ ਵਲੋਂ 299 CrPC ਤਹਿਤ PO ਕਰਾਰ ਦਿੱਤਾ ਗਿਆ ਸੀ, ਦੌਰਾਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਕਪੂਰ ਪਿੰਡ ਤੋਂ ਜੰਡੂਸਿੰਘਾ ਰੋੜ ਪਰ ਦੋਸ਼ੀ/PO ਉਕਤ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਜਿਸਨੂੰ ਕੱਲ 21.01.2023 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।