ਆਦਮਪੁਰ (ਸਾਬ ਸੂਰਿਆ/ਬਲਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ) ਸਮਾਜਿਕ ਸੁਰੱਖਿਆ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਆਦਮਪੁਰ ਸ੍ਰੀਮਤੀ ਨਿਰਮਲ ਕੌਰ ਦੀ ਯੋਗ ਅਗਵਾਈ ਹੇਠ ਪਿੰਡ ਕਠਾਰ ਵਿਖੇ ਬਲਾਕ ਪੱਧਰ ਤੇ 11 ਨਵ ਜੰਮੀਆ ਧੀਆਂ ਦੀ ਲੋਹੜੀ ਪਾਈ ਗਈ । ਜਿਸ ਵਿੱਚ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ । ਇਸ ਮੌਕੇ ਧੂਨੀ ਲਾ ਕੇ ਲੋਹੜੀ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ । ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਸੁਨੇਹਾ ਦਿੱਤਾ ਗਿਆ ਹੈ ਕਿ ਸਾਨੂੰ ਮੁੰਡੇ-ਕੁੜੀਆਂ ਵਿਚ ਭੇਦਭਾਵ ਖਤਮ ਕਰਨਾ ਚਾਹੀਦਾ ਹੈ ਅਤੇ ਦੋਵਾ ਨੂੰ ਬਰਾਬਰ ਦੇ ਅਧਿਕਾਰ ਦੇਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਧੀਆਂ ਨੂੰ ਹਰ ਖੇਤਰ ਵਿੱਚ ਅੱਗੇ ਵੱਧਣ ਲਈ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਉਹ ਕਾਮਯਾਬੀ ਦੀਆਂ ਉਚਾਈਆਂ ਨੂੰ ਹਾਸਲ ਕਰ ਸਕਣ । ਇਸ ਮੌਕੇ ਸਰਕਲ ਸੁਪਰਵਾਈਜ਼ਰ ਸੰਤੋਸ਼ ਕੁਮਾਰੀ ਤੇ ਸਮੂਹ ਸਟਾਫ ਤੇ ਫਿਰ ਸਰਕਲ ਆਗਣਵਾੜੀ ਵਰਕਰਾਂ ਤੇ ਹੈਲਪਰਾਂ ਤੋਂ ਇਲਾਵਾ ਬੱਚਿਆਂ ਦੇ ਮਾਪੇ ਤੇ ਸਮੂਹ ਸਟਾਫ ਵੀ ਸ਼ਾਮਿਲ ਸਨ