ਜਲੰਧਰ ਦਿਹਾਤੀ ਸ਼ਾਹਕੋਟ/ ਲੋਹੀਆ ( ਜਸਕੀਰਤ ਰਾਜਾ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ,ਜਲੰਧਰ- ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਅਤੇ ਭਗੌੜਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ),ਸ੍ਰੀ ਗੁਰਪ੍ਰੀਤ ਸਿੰਘ ਗਿੱਲ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਪੈਂਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਦੋ ਪੀ.ਓ ਜੇਰੇ ਧਾਰਾ 299 CrP¢ ਤਹਿਤ ਵਖ-ਵੱਖ ਮੁਕੱਦਮਿਆ ਵਿਚ ਅਦਾਲਤ ਵੱਲੋਂ ਭਗੋੜੇ ਕਰਾਰ ਦਿੱਤੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਹੋਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 15,01,2023 ਨੂੰ ਏ.ਐਸ.ਆਈ ਬਲਵਿੰਦਰ ਸਿੰਘ ਨੰਬਰ 378/ਜਲੰ; ਥਾਣਾ ਲੋਹੀਆ ਨੇ ਮੁਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਨੰਬਰ 28 ਮਿਤੀ 10.04.2016 ਜੁਰਮ 399,402 IPC,25 A ACT ਥਾਣਾ ਲੋਹੀਆ ਦੇ ਭਗੋੜੇ ਦੋਸ਼ੀ ਅਮਰਜੀਤ ਸਿੰਘ ਉਰਫ ਅੰਬੀ ਪੁੱਤਰ ਲੇਟ ਗੁਰਦੇਵ ਸਿੰਘ ਵਾਸੀ ਦਾਦੂਵਾਲ ਥਾਣਾ ਸਦਰ ਜਮਸ਼ੇਰ ਜਿਲਾ ਜਲੰਧਰ ਅਤੇ ਦੋਸ਼ੀ ਜਤਿੰਦਰ ਉਰਫ ਜੀਤੀ ਪੁੱਤਰ ਸਰਬਜੀਤ ਵਾਸੀ ਮੂਲੇਵਾਲ ਅਰਾਈਆ ਥਾਣਾ ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੁਕੱਦਮਾ ਨੰਬਰ 09 ਮਿਤੀ 24,01,2021 ਜੁਰਮ 379,411,34 PC ਥਾਣਾ ਲੋਹੀਆ ਦੇ ਭਗੌੜਾ ਦੋਸ਼ੀ ਜਤਿੰਦਰ ਉਰਫ ਜੀਤੀ ਪੁੱਤਰ ਸਰਬਜੀਤ ਵਾਸੀ ਮੂਲੇਵਾਲ ਅਰਾਈਆ ਥਾਣਾ ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ ਹੈ।ਜਿਹਨਾ ਨੂੰ ਮਾਨਯੋਗ ਅਦਾਲਤਾ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।ਜੋ ਮੁਕੱਦਮਾ ਨੰਬਰ 28 ਮਿਤੀ 10.04.2016 ਜੁਰਮ 399,402 IPC,25 AACT ਥਾਣਾ ਲੋਹੀਆ ਇਹਨਾ ਦੋਨਾ ਦੋਸ਼ੀਆ ਪਾਸੋਂ ਦੋ ਪਿਸਟਲ 315 ਬੋਰ ਸਮੇਤ 04 ਰੋਦ ਜਿੰਦਾ 315 ਬੋਰ ਦੇ ਬਰਾਮਦ ਕੀਤੇ ਜਾ ਚੁੱਕੇ ਹਨ।ਜਿਹਨਾ ਨੂੰ ਕਲ ਮਿਤੀ 16.01.2023 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।
ਪੀ.ਓਜ ਦੇ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ :-
(ੳ) ਅਮਰਜੀਤ ਸਿੰਘ ਉਰਫ ਅੰਬੀ :-04
1 ਮੁਕੰਦਮਾ ਨੰਬਰ 19 ਮਿਤੀ 01.02.2016 ਜੁਰਮ 379,411 IPC ਥਾਣਾ ਬਿਲਗਾ ਜਿਲਾ ਜਲੰਧਰ
2 ਮੁਕੱਦਮਾ ਨੰਬਰ 08 ਮਿਤੀ 19.12.2016 ਜੁਰਮ 379,411 IPC ਥਾਣਾ ਨੂਰਮਹਿਲ ਜਿਲਾ ਜਲੰਧਰ
3.ਮੁਕੱਦਮਾ ਨੰਬਰ 16 ਮਿਤੀ 29.02.2016 ਜੁਰਮ 379 ਬੀ ਥਾਣਾ ਨੂਰਮਹਿਲ
4 ਮੁਕੱਦਮਾ ਨੰਬਰ 28 ਮਿਤੀ 10.04.2016 ਜੁਰਮ 399, 102 IPC,25 A ACT ਥਾਣਾ ਲੋਹੀਆ
(ਅ) ਜਤਿੰਦਰ ਉਰਫ ਜੀਤੀ :-05
1.ਮੁਕੱਦਮਾ ਨੰਬਰ 53 ਮਿਤੀ 11.03.2015 ਜੁਰਮ 22-61-85 NDPS ACT ਥਾਣਾ ਸ਼ਾਹਕੋਟ
2 ਮੁਕੱਦਮਾ ਨੰਬਰ 47 ਮਿਤੀ 29.02.2016 ਜੁਰਮ 379 ਬੀ IPC ਥਾਣਾ ਬਿਲਗਾ ਜਿਲਾ ਜਲੰਧਰ
3.ਮੁਕੱਦਮਾ ਨੰਬਰ 08 ਮਿਤੀ 19.12.2016 ਜੁਰਮ 379,411 IPC ਥਾਣਾ ਨੂਰਮਹਿਲ ਜਿਲਾ ਜਲੰਧਰ
4.ਮੁਕੱਦਮਾ ਨੰਬਰ 28 ਮਿਤੀ 10,04,2016 ਜੁਰਮ 399,402 IPC,25 AACT ਥਾਣਾ ਲੋਹੀਆ
5.ਮੁਕੱਦਮਾ ਨੰਬਰ 09 ਮਿਤੀ 24.01.2021 ਜੁਰਮ 379,411,34 IPC ਥਾਣਾ ਲੋਹੀਆ