ਕਿਸ਼ਨਗੜ੍ਹ – (ਸੰਦੀਪ ਸਰੋਆ/ਬਲਜਿੰਦਰ ਕੁਮਾਰ/ਭਗਵਾਨ ਦਾਸ/ਰੋਹਿਤ) ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਸਬੰਧੀ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ! ਭਾਵੇਂ ਕਿ ਪੁਲਸ ਵੱਲੋਂ ਭਾਰਤ ਜੋੜੋ ਯਾਤਰਾ ਦੇ ਸਬੰਧੀ ਸਖਤ ਸੁਰੱਖਿਆ ਪ੍ਬੰਧ ਕੀਤੇ ਗਏ ਹਨ ਪ੍ਰੰਤੂ ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਨਜ਼ਦੀਕੀ ਰਾਤੀਂ ਚੋਰਾਂ ਵੱਲੋਂ ਇਕ ਦੁਕਾਨ ਤੋਂ ਤਾਲੇ ਤੋੜ ਕੇ 18 ਹਜ਼ਾਰ ਰੁਪਏ ਦੇ ਕੀਮਤੀ ਬੂਟ ਤੇ ਗੱਲੇ ਵਿੱਚੋ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਹੈ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਮਰਜੀਤ ਸਿੰਘ ਪੁੱਤਰ ਗੁਰਨਾਮ ਲਾਲ ਵਾਸੀ ਖਾਣਕੇ ਨੇ ਸਥਾਨਕ ਪੁਲਸ ਚੌਕੀ ਵਿਖੇ ਸੂਚਿਤ ਕੀਤਾ ਗਿਆ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਤੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ !
ਇਸੇ ਤਰ੍ਹਾਂ ਦੂਸਰੀ ਬਾਰ ਦਾਤ ਵਿਚ ਕਿਸ਼ਨਗੜ੍ਹ ਨਹਿਰ ਤੇ ਸਥਿਤ ਸ਼ਰਾਬ ਦੇ ਠੇਕੇ ਦੇ ਸਾਹਮਣੇ ਸਿਗਰਟਾਂ ਦੇ ਖੋਖੇ ਨੂੰ ਤੋੜ ਕੇ ਨਗਦੀ ਤੇ ਸਮਾਨ ਚੋਰੀ ਕੀਤਾ ਗਿਆ ਹੈ ਖੋਖਾ ਮਾਲਕ ਅਸ਼ੋਕ ਸੋਹਨੀ ਵੱਲੋਂ ਇਸ ਸਬੰਧੀ ਸਥਾਨਕ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ !ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀਠੰਢ ਤੇ ਧੁੰਦ ਦੇ ਕਾਰਨ ਚੋਰਾਂ ਵੱਲੋਂ ਬੇਖੌਫ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ !ਸਥਾਨਕ ਕਿਸ਼ਨਗੜ੍ਹ ਪੁਲਿਸ ਚੋਰਾਂ ਅੱਗੇ ਬੇਵੱਸ ਨਜ਼ਰ ਆ ਰਹੀ ਹੈ ਇਲਾਕੇ ਦੇ ਲੋਕਾਂ ਦੀ ਐਸਐਸਪੀ ਦਿਹਾਤੀ ਤੋਂ ਪੁਰਜ਼ੋਰ ਮੰਗ ਹੈ ਕਿ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ !