ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ ਨਸ਼ਾ ਵੇਚਣ ਵਾਲੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਸਿਟੀ ਨਕੋਦਰ ( ਜਸਕੀਰਤ ਰਾਜਾ )
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਵਿਸ਼ੇ ਨਿਰੇਦਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾਂ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਹੀਆ ਪੀ.ਪੀ.ਐੱਸ ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ, ਥਾਣਾ ਸਿਟੀ ਨਕੋਦਰ ਦੇ ਮੁੱਖ ਅਫਸਰ ਸਬ-ਇੰਸ: ਲਾਭ ਸਿੰਘ ਦੀ ਪੁਲਿਸ ਪਾਰਟੀ ਨੇ ਨਸ਼ਾ ਵੇਚਣ ਵਾਲੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ 5। ਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਬ੍ਰਾਏ ਇਲਾਕਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਮਾਲੜੀ ਗੇਟ ਜਲੰਧਰ ਰੋਡ ਨਕੋਦਰ ਤੋਂ ਪਿੰਡ ਮਾਲੜੀ ਨੂੰ ਮੁੜੇ ਤਾ ਸਾਹਮਣੇ ਤੋ ਇੱਕ ਮੋਨਾ ਨੋਜਵਾਨ ਆ ਰਿਹਾ ਸੀ।ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਹੱਥ ਵਿੱਚ ਫੜੇ ਲਿਫਾਫੇ ਨੂੰ ਸੁੱਟ ਦਿੱਤਾ।ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾ ਨੇ ਆਪਣਾ ਨਾਮ ਬਿਕਰਮਜੀਤ ਸਿੰਘ ਉਰਫ ਲਵ ਪੁੱਤਰ ਮੰਗਤ ਰਾਮ ਵਾਸੀ ਕੋਲੀਆਵਾਲ ਥਾਣਾ ਫੱਤੂਢੀਂਗਾ ਜਿਲ੍ਹਾ ਕਪੂਰਥਲਾ ਦੱਸਿਆ।ਜਿਸ ਦੁਆਰਾ ਸੁੱਟੇ ਲਿਫਾਫੇ ਵਿੱਚੋ 249 ਖੁੱਲੀਆ ਨਸ਼ੀਲੀਆ ਗੋਲੀਆ ਰੰਗ ਚਿੱਟਾ ਬ੍ਰਾਮਦ ਹੋਣ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 04 ਮਿਤੀ 12- 01-23 ਅ/ਧ 22-B NDPS ACT ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਤੇ ਜਿਸ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

* ਬ੍ਰਾਮਦਗੀ 1. 249 ਖੁੱਲੀਆ ਨਸੀਲੀਆ ਗੋਲੀਆ ਰੰਗ ਚਿੱਟਾ।