ਜਲੰਧਰ ਦਿਹਾਤੀ ਲਾਬੜਾ ( ਜਸਕੀਰਤ ਰਾਜਾ )
ਸ਼੍ਰੀ ਸਵਰਨਦੀਪ ਸਿੰਘ,ਪੀ .ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ ਨਜੈਜ ਸ਼ਰਾਬ ਦਾ ਧੰਦਾ ਕਰਨ ਵਾਲੇ 01 ਦੋਸ਼ੀ ਨੂੰ ਕੀਤਾ ਗ੍ਰਿਫਤਾਰ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ,ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਨੇ ASI ਬਲਜਿੰਦਰ ਸਿੰਘ ਥਾਣਾ ਲਾਂਬੜਾ ਦੀ ਸਮੇਤ ਪੁਲਿਸ ਪਾਰਟੀ ਨੇ ਪੁਲਿਸ ਟੀਮ ਤਿਆਰ ਕੀਤੀ ਗਈ ਸੀ ਜੋ ਇਲਾਕਾ ਗਸ਼ਤ ਅਤੇ ਨਜਾਇਜ ਸ਼ਰਾਬ ਦੀ ਰੋਕਥਾਮ ਸਬੰਧੀ ਪਿੰਡ ਗੋਨਾ ਚੱਕ ਮੌਜੂਦ ਸੀ ਤਾ ASI ਬਲਜਿੰਦਰ ਸਿੰਘ ਪਾਸ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਤੀਰਥ ਰਾਮ ਉਰਫ ਲਵਲੀ ਪੁੱਤਰ ਦਰਸ਼ਨ ਲਾਲ ਵਾਸੀ ਅਲੀਚੱਕ ਥਾਣਾ ਲਾਬੜਾ ਠੇਕੇ ਦੀ ਸ਼ਰਾਬ ਮਾਰਕਾ ਬਲੈਕ ਹੋਰਸ ਵਿਸ਼ਕੀ ਨਜਾਇਜ ਆਪਣੇ ਘਰ ਵਿੱਚ ਰੱਖ ਕੇ ਵੇਚ ਰਿਹਾ ਹੈ ਜਿਸਤੇ ASI ਬਲਜਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਤੀਰਥ ਰਾਮ ਉਰਫ ਲਵਲੀ ਉਕਤ ਦੇ ਘਰ ਰੇਡ ਕੀਤਾ ਤਾ ਉਸਦੀ ਟ੍ਰੈਕਟਰ ਰਿਪੇਅਰ ਵਾਲੀ ਵਰਕਸ਼ਾਪ ਵਿਚੋ 10 ਬੋਤਲਾ ਸ਼ਰਾਬ ਮਾਰਕਾ ਬਲੈਕ ਹੋਰਸ ਬ੍ਰਾਮਦ ਹੋਈਆ ਜਿਸ ਤੇ ਦੋਸ਼ੀ ਖਿਲਾਫ ਮੁਕੱਦਮਾ 04 ਮਿਤੀ 12.01.2023 ਅ/ਧ 61-1-14 ਆਬਕਾਰੀ ਐਕਟ ਥਾਣਾ ਲਾਂਬੜਾ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਬ੍ਰਾਮਦਗੀ:-
1. 10 ਬੋਤਲਾ ਸ਼ਰਾਬ ਮਾਰਕਾ ਬਲੈਕ ਹੋਰਸ |