ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ ਇੱਕ ਹੀਨੀਅਸ ਕਰਾਇਮ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਸਿਟੀ ਨਕੋਦਰ (ਕੁਨਾਲ ਸਹਿਗਲ/ਪ੍ਰਦੀਪ ਸਹਿਗਲ)  ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਹੀਆ ਪੀ.ਪੀ.ਐੱਸ ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸ: ਲਾਭ ਸਿੰਘ ਥਾਣਾ ਸਿਟੀ ਨਕੋਦਰ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਜੋ ਕਿ ਬਹੁਤ ਸਮੇਂ ਤੋਂ ਹੀਨੀਅਸ ਕਰਾਇਮ ਦੇ ਮੁਕੱਦਮੇ ਵਿੱਚ ਲੋੜੀਂਦਾ ਸੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ASI ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 129 ਮਿਤੀ 28.07.2021ਅ/ਧ 307,324,323,326,148,149,379- ਬੀ,383,384 IPC ਥਾਣਾ ਸਿਟੀ ਨਕੋਦਰ ਵਿੱਚ ਲੋੜੀਂਦਾ ਦੋਸ਼ੀ ਸਤਨਾਮ ਉਰਫ ਸੱਤਾ ਪੁੱਤਰ ਬੂਟਾ ਸਿੰਘ ਕੌਮ ਮਜਬੀ ਸਿੱਖ ਵਾਸੀ ਕੰਗ ਸਾਹਿਬ ਰਾਏ ਥਾਣਾ ਸਦਰ ਨਕੋਦਰ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ।ਉਕਤ ਦੋਸ਼ੀ ਦੇ ਖਿਲਾਫ ਜਿਲ੍ਹਾ ਜਲੰਧਰ ਦਿਹਾਤੀ, ਜਿਲ੍ਹਾ ਹੁਸ਼ਿਆਰਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਿਲ੍ਹਾ ਕਪੂਰਥਲਾ ਅਤੇ ਜਿਲ੍ਹਾ ਮੋਗਾ ਦੇ ਵੱਖ-ਵੱਖ ਥਾਣਿਆ ਪਹਿਲਾ ਵੀ ਮੁਕੱਦਮੇ ਦਰਜ ਰਜਿਸਟਰ ਹਨ।