ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਚੌਰੀ ਦੀ ਵਾਰਦਾਤ ਕਰਨ ਵਾਲੇ 02 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ ( ਪਰਮਜੀਤ ਪਮਮਾ/ਲਵਜੀਤ )
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ, ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ,ਪੀ.ਪੀ.ਐਸ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉੱਪ-ਪੁਲਿਸ ਕਪਤਾਨ ਸਬ-ਡਵੀਜਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਮਹਿੰਦਰ ਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਚੌਰੀ ਦੀ ਵਾਰਦਾਤ ਕਰਨ ਵਾਲੇ 02 ਨੌਜਵਾਨਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐੱਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 12-01-2023 ਨੂੰ ASI ਅਨਵਰ ਮਸੀਹ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬੱਸ ਅੱਡਾ ਬਿਲਗਾ ਮੌਜੂਦ ਸੀ ਤਾ ਚਰਨਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਤਲਵੰਣ ਥਾਣਾ ਬਿਲਗਾ ਨੇ ਦੱਸਿਆ ਕਿ ਉਹ ਕਰਤਾਰ ਬੱਸ ਵਿੱਚ ਬਤੌਰ ਡਰਾਈਵਰੀ ਕਰਦਾ ਹੈ ਕਿ ਮਿਤੀ 05-01-2023 ਨੂੰ ਸਮੇਤ ਕੰਡਕਟਰ ਹੈਨਰੀ ਫਾਰਮ ਕਸਬਾ ਬਿਲਗਾ ਵਿੱਖੇ ਬੱਸ ਖੜੀ ਕਰਕੇ ਗਿਆ ਸੀ ਜਦ ਉਹ ਸਮੇਤ ਕੰਡਕਟਰ ਦੇ ਸੁਭਾ ਹੈਨਰੀ ਫਾਰਮ ਕਸਬਾ ਬਿਲਗਾ ਜਾ ਕੇ ਬੱਸ ਚਲਾਉਣ ਲੱਗਾ ਤਾਂ ਬੱਸ ਵਿੱਚੋਂ 02 ਬੈਟਰੀਆ ਮੌਜੂਦ ਨਹੀਂ ਸਨ।ਜਿਸਤੇ ਦੌਰਾਨੇ ਤਫਤੀਸ਼ ASI ਅਨਵਰ ਮਸੀਹ ਸਮੇਤ ਸਾਥੀ ਕਮਚਾਰੀਆ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਅਜੀਤ ਸਿੰਘ ਵਾਸੀ ਪੱਤੀ ਦੁਨੀਆ ਮਨਸੂਰ ਕੀ ਬਿਲਗਾ ਥਾਣਾ ਬਿਲਗਾ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ੀ ਪੁੱਤਰ ਹਰਜਿੰਦਰ ਸਿੰਘ ਵਾਸੀ ਪੱਤੀ ਭਲਾਈ ਕੀ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਹਨਾ ਪਾਸੋ ਹੈਨਰੀ ਫਾਰਮ ਕਸਬਾ ਬਿਲਗਾ ਵਿਖੇ ਕਰਤਾਰ ਬੱਸ ਵਿੱਚੋ ਚੋਰੀ ਕੀਤੀਆ 02 ਬੈਟਰੀਆ ਬ੍ਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 02 ਮਿਤੀ 12-01-2023 ਜੁਰਮ 457, 380 ਭ:ਦ ਵਾਧਾ ਜੁਰਮ 411 ਭ:ਦ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਦੇ ਖਿਲਾਫ ਪਹਿਲਾ ਵੀ ਲੁੱਟ-ਖੋਹ ਦੀ ਵਾਰਦਾਤ, ਨਸ਼ਾ ਕਰਨ ਅਤੇ ਲੜਾਈ ਝਗੜਾ ਕਰਨ ਸਬੰਧੀ 04 ਮੁੱਕਦਮੇ ਦਰਜ ਰਜਿਸਟਰ ਹੋਏ ਹਨ।

ਬ੍ਰਾਮਦਗੀ

1. 02 ਬੈਟਰੀਆ