ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਚੋਰੀ ਦੇ ਮੋਟਰਸਾਈਕਲਾ ਦਾ ਸਾਮਾਨ ਬ੍ਰਾਮਦ ਕਰਕੇ 03 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਮਹਿਤਪੁਰ (ਵਿਵੇਕ/ਗੁਰਪ੍ਰੀਤ)   ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਚੋਰਾ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲ ਚੋਰੀ ਦੇ ਮੋਟਰਸਾਈਕਲਾਂ ਦਾ ਸਾਮਾਨ ਬ੍ਰਾਮਦ ਕਰਕੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ASI ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਬਰਬਿਆਨ ਰਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਰਿਆ ਵਾਲੇ ਬਿੱਲੇ ਥਾਣਾ ਮਹਿਤਪੁਰ ਬਰਖਿਲਾਫ ਸ਼ਮਸ਼ੇਰ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਬੀਟਲ ਝੁੱਗੀਆ ਥਾਣਾ ਮਹਿਤਪੁਰ ਤੇ ਕੁਲਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮਹਿਤਪੁਰ ਬਾਬਤ ਮੋਟਰਸਾਈਕਲ ਚੋਰੀ ਕਰਨ ਸਬੰਧੀ ਦਰਜ ਰਜਿਸਟਰ ਕਰਾਇਆ। ਜਿਸਤੇ ASI ਬਲਵਿੰਦਰ ਸਿੰਘ ਨੇ ਦੋਸ਼ੀਆਂ ਦੇ ਖਿਲਾਫ਼ ਮੁਕਦਮਾ ਨੰ. 02 ਮਿਤੀ 06,01,2023, ਅ/ਧ 379 IPC ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ASI ਬਲਵਿੰਦਰ ਸਿੰਘ ਵੱਲ ਦੋਸ਼ੀ ਸ਼ਮਸ਼ੇਰ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਬੀਟਲ ਝੁੱਗੀਆ ਥਾਣਾ ਮਹਿਤਪੁਰ ਤੇ ਕੁਲਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮਹਿਤਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਦੋਰਾਨ ਇੰਕਸਾਫ ਦੋਸ਼ੀਆ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਕੇ ਅੱਗੇ ਸੋਨੂੰ ਪੁੱਤਰ ਜਸਵੀਰ ਸਿੰਘ ਵਾਸੀ ਅੰਗਾਕੀੜੀ ਥਾਣਾ ਮਹਿਤਪੁਰ (ਕਬਾੜੀਆਂ) ਨੂੰ ਵੇਚ ਦਿੰਦੇ ਹਨ। ਜੋ ਉਹਨਾ ਨੂੰ ਵੱਖ-2 ਹਿੱਸਿਆ ਵਿੱਚ ਕੱਟ ਕੇ ਸਾਮਾਨ ਵੇਚ ਦਿੰਦਾ ਸੀ। ਜਿਸਤੇ ASI ਬਲਵਿੰਦਰ ਸਿੰਘ ਵੱਲ ਸੋਨੂੰ ਕਬਾੜੀਆਂ ਉਕਤ ਨੂੰ ਮੁੱਕਦਮਾ ਵਿਚ ਨਾਮਜਦ ਕੀਤਾ ਤੇ ਸੋਨੂੰ ਕਬਾੜੀਆ ਦੇ ਘਰ ਅਗਾਕੀਤੀ ਰੇਡ ਕਰਕੇ ਮੋਕਾ ਤੋ ਚੋਰੀ ਸੁਦਾ ਮੋਟਰਸਾਈਕਲਾ ਦਾ ਸਾਮਾਨ ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ।

ਬ੍ਰਾਮਦਗੀ:- 1. ਚੋਰੀਦਾ ਮੋਟਰਸਾਈਕਲਾ ਦਾ ਸਮਾਨ ਤੇ 02 R’ ਮੋਟਰਸਾਈਕਲ

error: Content is protected !!