ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਐਨ.ਡੀ.ਪੀ.ਐਕਟ ਦੇ ਵੱਖ ਵੱਖ 173 ਮੁਕੱਦਮਿਆਂ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਕੀਤਾ ਗਿਆ ਨਸ਼ਟ।

ਜਲੰਧਰ ਦਿਹਾਤੀ ( ਜਸਕੀਰਤ ਰਾਜਾ )
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆ ਵਿੱਚ ਦਰਜ ਹੋਏ ਐਨ.ਡੀ.ਪੀ.ਐਕਟ ਦੇ 173 ਮੁਕੱਦਮਿਆਂ ਵਿੱਚ ਬ੍ਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਮਿਤੀ 31-12-2022 ਨੂੰ ਗਰੀਨ ਪਲਾਂਟ ਐਨਰਜੀ ਪ੍ਰਾਈਵੇਟ ਲਿਮਟਿਡ, ਬੀਰ ਪਿੰਡ ਨਕੋਦਰ ਵਿਖੇ ਸਾੜ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

1. ਡੋਡੇ ਚੂਰਾ ਪੋਸਤ 1126 ਕਿੱਲੋ ਗ੍ਰਾਮ

2. ਹੈਰੋਇਨ 04 ਕਿੱਲੋ 343 ਗ੍ਰਾਮ

3. ਨਸ਼ੀਲਾ ਪਾਊਡਰ 04 ਕਿੱਲੋ 20 ਗ੍ਰਾਮ

4. ਚਰਸ 15 ਕਿਲੋ ਗ੍ਰਾਮ

5. ਗਾਜਾ 04 ਕਿਲੋ 472 ਗ੍ਰਾਮ

6. ਇੰਜੈਕਸ਼ਨ 2256/-

7. ਨਸ਼ੀਲੀਆਂ ਗੋਲੀਆਂ 99377-

8. ਨਸ਼ੀਲੇ ਕੈਪਸੂਲ 3446/-

9. ਨਸ਼ੀਲੀ ਦਵਾਈ 382 (ਸ਼ੀਸ਼ੀਆਂ)

10. ਸਰਿੰਜਾਂ 13/-

11. ਸੂਈਆਂ 01/-

ਇਸ ਮੌਕੇ ਪਰ ਜਿਲ੍ਹਾ ਜਲੰਧਰ ਦਿਹਾਤੀ ਦੀ ਡਰੱਗ ਡਿਸਪੋਜਲ ਕਮੇਟੀ ਦੇ ਚੇਅਰਮੈਨ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ, ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ (ਮੈਂਬਰ) ਅਤੇ ਸ੍ਰੀ ਜਸਵਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ,ਡਿਟੈਕਟਿਵ, ਜਲੰਧਰ ਦਿਹਾਤੀ ਮੌਜੂਦ ਸਨ।

error: Content is protected !!