ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਵਲੋ ਹਾਈਟੈਕ ਨਾਕਾ ਕੁਰੇਸ਼ੀਆ ਵਿਖੇ 03 ਨੌਜਵਾਨਾ ਪਾਸੋ 90 ਲੱਖ ਰੁਪਏ ਭਾਰਤੀ ਕਰੰਸੀ ਸਮੇਤ ਇਨੋਵਾ ਗੱਡੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ( ਪਰਮਜੀਤ ਪਮਮਾ/ਲਵਜੀਤ )
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆਂ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਅਤੇ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਅਗਵਾਈ ਹੇਠ ਐਸ.ਆਈ ਦਿਲਬਾਗ ਸਿੰਘ ਇੰਚਾਰਜ ਹਾਈਟੈਕ ਨਾਕਾ ਕੁਰੇਸ਼ੀਆ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਵਲੋਂ (03 ਨੌਜਵਾਨਾਂ ਪਾਸੋਂ 90 ਲੱਖ ਰੁਪਏ ਭਾਰਤੀ ਕਰੰਸੀ ਸਮੇਤ ਇਨੋਵਾ ਗੱਡੀ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਐਸ.ਆਈ ਦਿਲਬਾਗ ਸਿੰਘ ਇੰਚਾਰਜ ਹਾਈਟੈਕ ਨਾਕਾ ਕੁਰੇਸ਼ੀਆ ਥਾਣਾ ਭੋਗਪੁਰ ਵਲੋਂ ਦੌਰਾਨੇ ਚੈਕਿੰਗ ਇੱਕ ਇਨੋਵਾ ਗੱਡੀ ਨੰਬਰੀ PB-08-E1-0060 ਜੋ ਟਾਂਡਾ ਸਾਈਡ ਤੋਂ ਜਲੰਧਰ ਨੂੰ ਆ ਰਹੀ ਸੀ ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਰੋਕਿਆ ਤਾਂ ਉਸ ਵਿੱਚ ਤਿੰਨ ਲੜਕੇ ਜਿਹਨਾ ਨੇ ਆਪਣਾ ਨਾਮ ਵਿਕਰਮਜੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੱਕ ਬਾਮੂ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ, ਕਰਨ ਭੱਟੀ ਪੁੱਤਰ ਜਸਪਾਲ ਭੱਟੀ ਵਾਸੀ ਪਿੰਡ ਚੱਕ ਬਾਮੂ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਅਤੇ ਆਸ਼ੀਸ਼ ਪੁੱਤਰ ਮਨਜਿੰਦਰ ਵਾਸੀ ਨਵਾ ਪਿੰਡ, ਕਾਲਾ ਸੰਘਿਆ ਜਿਲ੍ਹਾ ਕਪੂਰਥਲਾ ਦੱਸਿਆ। ਜਿਹਨਾ ਦੀ ਤਲਾਸ਼ੀ ਕਰਨ ਤੇ 90 ਲੱਖ ਰੁਪਏ ਦੀ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ। ਜਿਸ ਸਬੰਧੀ ਉਹ ਕੋਈ ਵੀ ਡਾਕੂਮੈਂਟਸ ਜਾ ਕੋਈ ਸਬੂਤ ਪੇਸ਼ ਨਹੀ ਕਰ ਸਕੇ। ਮਜੀਦ ਤਲਾਸ਼ੀ ਕਰਨ ਤੇ ਉਸ ਵਿੱਚ ਇੱਕ ਇੰਡੀਅਨ ਪਾਸਪੋਰਟ ਨੰਬਰ 87481792 ਬ੍ਰਾਮਦ ਹੋਇਆ ਅਤੇ ਹੋਰ ਵਿਦੇਸ਼ੀ ਕਾਰਡ ਬ੍ਰਾਮਦ ਹੋਏ।ਜਿਸ ਤੇ ਅਗਲੀ ਕਾਰਵਾਈ ਸਬੰਧੀ ਇੰਕਮ ਟੈਕਸ ਡਿਪਾਰਟਮੈਂਟ ਦੇ ਅਫਸਰਾ ਨੂੰ ਜਾਣੂ ਕਰਾਇਆ ਗਿਆ।

ਬ੍ਰਾਮਦਗੀ:-

1. 90 ਲੱਖ ਰੁਪਏ ਦੀ ਭਾਰਤੀ ਕਰੰਸੀ ਨੋਟ

2. 01 ਇੰਡੀਅਨ ਪਾਸਪੋਰਟ ਨੰਬਰ V7481792

3. ਇੰਨੋਵਾ ਗੱਡੀ ਨੰਬਰੀ PB 08-E)-0060