ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲੀਸ ਪਾਰਟੀ ਵੱਲੋ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋ 25 ਬੋਤਲਾ (18,750 ML) ਨਜੈਜ ਸ਼ਰਾਬ ਬ੍ਰਾਮਦ ਕੀਤੀ।

ਜਲੰਧਰ ਦਿਹਾਤੀ ਲੋਹੀਆ (ਵਿਵੇਕ/ਗੁਰਪ੍ਰੀਤ/ਲਵਜੀਤ)   ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਅਤੇ ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋ 25 ਬੋਤਲਾ (18,750 ML) ਨਜੈਜ ਸ਼ਰਾਬ ਬ੍ਰਾਮਦ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 25.12.2022 ਨੂੰ ਏ.ਐਸ.ਆਈ ਮੋਹਨ ਸਿੰਘ ਨੰਬਰ 129/ਜਲ ਨੇ ਸਮੇਤ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਕਸਬਾ ਲੋਹੀਆਂ ਤੋ ਇੱਕ ਵਿਅਕਤੀ ਰਣਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੈਹਰੂਵਾਲਾ ਥਾਣਾ ਧਰਮਕੋਟ ਜਿਲਾ ਮੋਗਾ ਨੂੰ ਕਾਬੂ ਕਰਕੇ ਉਸ ਪਾਸ ਕੈਨ ਪਲਾਸਟਿਕ ਸ਼ਰਾਬ ਨਜੈਜ ਵਜਨੀ 25 ਬੋਤਲਾ (ਕੁੱਲ 18,750 ML ) ਬਰਾਮਦ ਕੀਤੀ ਹੈ।ਜਿਸ ਤੇ ਏ.ਐਸ.ਆਈ ਮੋਹਨ ਸਿੰਘ ਨੇ ਮੁਕੱਦਮਾ ਨੰਬਰ 163 ਮਿਤੀ 25.12.2022 ਜੁਰਮ 61-1-14 EX Act ਥਾਣਾ ਲੋਹੀਆ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਅਗਲੀ ਕਾਰਾਵਈ ਅਮਲ ਵਿੱਚ ਲਿਆਦੀ ਜਾ ਰਹੀ ਹੈ।

ਬਰਾਮਦਗੀ = ਸ਼ਰਾਬ ਨਜੈਜ :- 25 ਬੋਤਲਾ (18,750 ML)