ਕਿਸ਼ਨਗੜ੍ਹ (ਸਾਬ ਸੂਰਿਆ/ਕੁਨਾਲ ਸਹਿਗਲ/ਪ੍ਰਦੀਪ ਸਹਿਗਲ) ਜਲੰਧਰ ਪਠਾਂਨਕੋਟ ਰਾਸਟਰੀ ਮਾਰਗ ਤੇ ਸਥਿਤ ਪਿੰਡ ਰਾਏਪੁਰ ਵਿਖੇ ਬੀਤੀ ਰਾਤ ਚੋਰਾ ਵੱਲੋਂ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਅਜੀਤ ਨਾਲ ਪੁੱਤਰ ਸਵਰਗਵਾਸੀ ਅਵਤਾਰ ਸਿੰਘ ਰਾਏਪੁਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰਾਤ ਤਕਰੀਬਨ ਸਵਾ ਦਸ ਵਜੇ ਉਹ ਆਪਣਾ ਅਾਹਤਾ ਬੰਦ ਕਰਕੇ ਅਹਾਤੇ ਦੀ ਕਿਸ਼ਤ ਦੇਣ ਲਈ ਠੇਕੇ ਉੱਤੇ ਆਇਆ ਹੋਇਆ ਸੀ। ਉਸੇ ਸਮੇਂ ਤਿੰਨ ਚਾਰ ਨੌਜਵਾਨ ਠੇਕੇ ਉੱਤੇ ਆਏ ਤੇ ਆਉਂਦੇ ਸਾਰ ਗੋਲੀ ਚਲਾ ਦਿੱਤੀ ਨਾਲ ਹੀ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪੁੱਤਰ ਕਾਂਸ਼ੀ ਰਾਮ ਵਾਸੀ ਕਾਂਗੜਾ ਜੋ ਕਿ ਜੋ ਕਿ ਠੇਕੇ ਉੱਤੇ ਕਰਿੰਦੇ ਵਜੋਂ ਕੰਮ ਕਰਦਾ ਹੈ ਉਸ ਨੇ ਦੱਸਿਆ ਕਿ ਜਦੋਂ ਚੋਰਾਂ ਵੱਲੋਂ ਗੋਲੀ ਚਲਾਈ ਗਈ ਤਾਂ ਉਹ ਝੁੱਕ ਗਿਆ ਉਹ ਗੋਲੀ ਪਿੱਛੇ ਬੋਤਲ ਵਿੱਚ ਜਾ ਲੱਗੀ। ਦੋਵਾਂ ਵੱਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਸ ਤੋਂ ਬਾਅਦ ਚੋਰਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਜਿਸ ਵਿਚ ਰਾਜ ਕੁਮਾਰ ਦੇ ਸਿਰ ਤੇ ਅਤੇ ਅਵਤਾਰ ਸਿੰਘ ਹੱਥ ਤੇ ਗੰਭੀਰ ਸੱਟ ਲੱਗੀ। ਰਾਜਕੁਮਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਰਾਂ ਵੱਲੋਂ ਦੋ ਦਾਰੂ ਦੀਆਂ ਬੋਤਲਾ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ। ਮੌਕੇ ਤੇ ਥਾਣੇ ਮਕਸੂਦਾ ਤੋਂ ਐਸਐਚਓ ਮਨਜੀਤ ਸਿੰਘ ਏ ਐੱਸ ਆਈ ਡੇਵਡ ਮਸੀਹ ਪਹੁੰਚੇ। ਪੁਲਿਸ ਵੱਲੋ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।