ਥਾਣਾ ਡਵੀਜ਼ਨ ਨੰਬਰ 8 ਪੁਲਿਸ ਨੇ ਹੈਰੋਇਨ ਸਮੇਤ 1 ਨਸ਼ਾ ਤਸਕਰ ਕੀਤਾ ਕਾਬੂ।

ਜਲੰਧਰ (ਜਸਕੀਰਤ ਰਾਜਾ)
ਪੁਲਿਸ ਕਮਿਸ਼ਨਰ ਡਾ.ਐਸ.ਬੂਪਤੀ, ਆਈਪੀਐਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਅਤੇ ਜੱਸਕਿਰਨਜੀਤ ਸਿੰਘ ਤੇਜਾ ਪੀਪੀਐੱਸ, ਵਧੀਕ ਡਿਪਟੀ ਕਮਿਸ਼ਨਰ ਇੰਨਵੈਸਟੀਗੇਸ਼ਨ, ਜਗਮੋਹਨ ਸਿੰਘ, ਪੀਪੀਐੱਸ, ਡਿਪਟੀ ਕਮਿਸ਼ਨਰ ਪੁਲਿਸ-ਸਿੱਟੀ, ਬਲਵਿੰਦਰ ਸਿੰਘ ਰੰਧਾਵਾ, ਪੀਪੀਐੱਸ, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਜੋਨ-1 ਜਲੰਧਰ, ਤੇ ਦਮਨਵੀਰ ਸਿੰਘ, ਪੀਪੀਐੱਸ, ਏਸੀਪੀ ਨੋਰਥ ਜਲੰਧਰ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਜੋ ਮਾੜੇ ਅਨਸਰ, ਚੋਰੀਆਂ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵਲੋਂ ਚਲਾਈ ਹੋਈ ਮੁਹਿੰਮ ਤਹਿਤ ਥਾਣਾ ਡਵੀਜਨ ਨੰ, 8 ਕਮਿਸ਼ਨਰੇਟ ਜਲੰਧਰ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਮੁੱਖ ਥਾਣਾ ਅਫਸਰ ਨਵਦੀਪ ਸਿੰਘ, ਡਵੀਜਨ ਨੰ. 8 ਜਲੰਧਰ ਦੀ ਨਿਗਰਾਨੀ ਹੇਠ ਐਸਆਈ ਸੁਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਬੁਲੰਦਪੁਰ ਰੋਡ ਫਲਾਈ ਓਵਰ ਪੁਲ ਹੇਠਾਂ ਮੌਜੂਦ ਸੀ ਕਿ ਇੱਕ ਮੋਨਾ ਨੋਜਵਾਨ ਵਿਅਕਤੀ ਮੋਟਰਸਾਈਕਲ ‘ਤੇ ਸਬਜ਼ੀ ਮੰਡੀ ਵੱਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛੇ ਮੁੜਨ ਲੱਗਾ ਤਾਂ ਮੋਟਰਸਾਈਕਲ ਸਲਿਪ ਹੋਣ ਕਰਕੇ ਥੱਲੇ ਡਿੱਗ ਗਿਆ। ਜਿਸ ਨੂੰ ਐਸਆਈ ਸੁਰਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਨੌਜਵਾਨ ਵਿਅਕਤੀ ਨੂੰ ਕਾਬੂ ਕਰਕੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਵਿਅਕਤੀ ਨੇ ਆਪਣਾ ਨਾਮ ਕੁਲਦੀਪ ਪੁੱਤਰ ਬਲਵਿੰਦਰ ਕੁਮਾਰ ਵਾਸੀ ਗਲੀ ਨੰ 1 ਨੇੜੇ ਅਜੀਤ ਪਾਲ ਫੈਕਟਰੀ ਹੇਰੂ ਪਿੰਡ ਜਲੰਧਰ ਦੱਸਿਆ। ਜਿਸ ਦੀ ਹਸਬ ਜਾਬਤਾ ਅਨੁਸਾਰ ਤਲਾਸ਼ੀ ਕਰਨ ‘ਤੇ ਵਿਸ਼ਾਲ ਉਕਤ ਪਾਸੋਂ 6 ਗ੍ਰਾਮ ਹੈਰੋਇਨ, ਮੋਟਰਸਾਈਕਲ ਪੀਬੀ-08-ਈ.ਬੀ-4942 ਮਾਰਕਾ ਟੀਵੀਐਸ ਬ੍ਰਾਮਦ ਕਰਕੇ ਕਬਜ਼ਾ ਪੁਲਿਸ ਵਿੱਚ ਲਿਆ ਗਿਆ। ਜਿਸ ਤੇ ਉਕਤ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 297 ਮਿਤੀ 16.12.2022 ਅ/ਧ 21 ਐਨਡੀਪੀਐਸ ਐਕਟ, ਥਾਣਾ ਡਵੀਜਨ ਨੰ 8 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

error: Content is protected !!