ਜਲੰਧਰ ਦਿਹਾਤੀ ਮਕਸੂਦਾ (ਕੁਨਾਲ ਸਹਿਗਲ/ਵਿਵੇਕ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਐਸ.ਆਈ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋ 1 ਨਸ਼ਾ ਤਸਕਰ ਪਾਸੋਂ 35 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਟਰੱਕ ਨੰਬਰੀ JK 02-CJ-4281 ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰ ਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਨੇ ਦਸਿਆ ਕਿ ਐਸ.ਆਈ ਕੁਲਬੀਰ ਸਿੰਘ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਦੇ ਬਾਏ ਨਾਕਾ ਬੰਦੀ ਥਾਂ ਚੈਕਿੰਗ ਸ਼ੱਕੀ ਪੁਰਸ਼ਾ ਵਾ ਵਹੀਕਲਾ ਨਾਕਾਬੰਦੀ ਬਿਧੀਪੁਰ ਫਾਟਕ ਨੇੜੇ ਮੌਜੂਦ ਸੀ ਦੋਰਾਨੇ ਨਾਕਾ ਬੰਦੀ ਇੱਕ ਟਰੱਕ ਨੰਬਰ JK 02-CJ-4281 ਜਲੰਧਰ ਸਾਇਡ ਤਰਫ ਆਇਆ ਜੋ ਬਿਧੀਪੁਰ ਫਾਟਕ ਵੱਲ ਨੂੰ ਮੋੜਨ ਲੱਗਾ। ਜੋ ਟੱਰਕ ਦੇ ਡਰਾਈਵਰ ਨੇ ਪੁਲਿਸ ਪਾਰਟੀ ਦੀ ਨਾਕਬੰਦੀ ਦੇਖ ਕੇ ਟਰੱਕ ਦੀ ਯਕਮਦ ਬਰੇਕ ਲਗਾ ਕੇ ਰੋਕ ਲਿਆ ਟਰੱਕ ਬੈਕ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਨੂੰ ਐਸ.ਆਈ ਕੁਲਬੀਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਗਗਨਦੀਪ ਸਿੰਘ ਉਰਫ ਰੋਮੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਵਿਦੜ ਥਾਣਾ ਮੀਰਾ ਸਾਹਿਬ ਜਿਲ੍ਹਾ ਜੰਮੂ ਸਟੇਟ ਜੰਮੂ ਐਂਡ ਕਸ਼ਮੀਰ ਦਸਿਆ। ਜੋ ਦੋਸ਼ੀ ਗਗਨਦੀਪ ਸਿੰਘ ਉਰਫ ਰੋਮੀ ਨੂੰ ਐਸ.ਆਈ ਕੁਲਬੀਰ ਸਿੰਘ ਨੇ ਕਿਹਾ ਕਿ ਆਪ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਆਪਦੀ ਅਤੇ ਆਪ ਦੇ ਟਰੱਕ ਦੀ ਤਲਾਸ਼ੀ ਕੀਤੀ ਜਾਣੀ ਹੈ। ਦੌਰਾਨੇ ਤਲਾਸ਼ੀ ਟਰਕ ਦੇ ਪਿਛਲੇ ਪਾਸੇ ਕਸ਼ਮੀਰ ਤੇ ਲਿਆਂਦੇ ਹੋਏ ਸੇਬ ਲਡ ਸਨ ਅਤੇ ਟਰੱਕ ਵਿੱਚ ਬਣੇ ਕੈਬਿਨ ਨੂੰ ਚੈੱਕ ਕਰਨ ਤੇ ਉਸਦੀਆਂ ਸੀਟਾਂ ਦੇ ਹੇਠ 02 ਬੋਰੇ ਪਲਾਸਟਿਕ ਰੰਗ ਨੀਲਾ ਵਜਨੀ 17 ਕਿੱਲੇ 500 ਗ੍ਰਾਮ 17 ਕਿੱਲੋ 500 ਗ੍ਰਾਮ ਕੁਲ 35 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 157 ਮਿਤੀ 17.12.2022 ਅੱਧ 15-B-61-85 NDPS Act ਥਾਣਾ ਮਕਸੂਦਾਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਦੋਸ਼ੀ ਦੀ ਕਾਲ ਡੀਟੇਲ ਕਢਵਾ ਕੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ, ਜੋ ਹੋਰ ਵਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੁੱਲ ਬ੍ਰਾਮਦਗੀ :-
ਮੁਕਦਮਾ ਨੰਬਰ 157 ਮਿਤੀ 17.12.2022 ਅ/ਧ 15-B-61-85 NDPS Act ਥਾਣਾ ਮਕਸੂਦਾਂ ਜਿਲਾ ਜਲੰਧਰ
1. 35 ਕਿਲੋਗ੍ਰਾਮ ਡੋਡੇ ਚੂਰਾ ਪੋਸਤ,
2. ਟਰੱਕ ਨੰਬਰੀ JK 02-CJ-4281