ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋ ਲਖਵੀਰ ਲੰਡਾ ਹਰੀਕੇ ਗੈਂਗ ਦੇ 03 ਮੈਂਬਰਾਂ ਨੂੰ ਕਾਬੂ ਕਰਕੇ ਉਹਨਾ ਪਾਸੋਂ 09 ਮਾਰੂ ਹਥਿਆਰ ਸਮੇਤ ਕਾਰ 1-20, ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ

ਜਲੰਧਰ ਦਿਹਾਤੀ ਫਿਲੌਰ ( ਵਿਵੇਕ/ਪਰਮਜੀਤ ਪਮਮਾ ) : ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨੁਸਰਾਂ/ਨਸ਼ਾ ਤਸਕਰਾਂ/ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਵੱਲੋਂ ਲਖਵੀਰ ਲੰਡਾ ਹਰੀਕੇ ਗੈਂਗ ਦੇ 03 ਮੈਂਬਰਾਂ ਨੂੰ ਕਾਬੂ ਕਰਕੇ ਉਹਨਾ ਪਾਸੋ 07 ਪਿਸਟਲ ਸਮੇਤ ਮੈਗਜੀਨ, 30 ਜਿੰਦਾ ਰੌਂਦ, 01 ਰਿਵਾਲਵਰ 32 ਬੌਰ ਸਮੇਤ 05 ਜਿੰਦਾ ਰੌਂਦ, 01 ਪਿਸਟਲ 315 ਬੌਰ ਸਮੇਤ 02 ਜਿੰਦਾ ਰੌਦ ਅਤੇ ਕਾਰ 1-20, ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 05.12.2022 ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਯੋਗ ਅਗਵਾਈ ਹੇਠ ਏ.ਐਸ.ਆਈ ਸੁਖਵਿੰਦਪਾਲ ਚੌਂਕੀ ਇੰਚਾਰਜ ਅਪਰਾ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਜਾ ਚੌਂਕ ਅਪਰਾ ਨੇ ਪੁਖਤਾ ਜਾਣਕਾਰੀ ਦੇ ਆਧਾਰ ਤੇ ਲਖਵੀਰ ਲਡਾ ਗੈਂਗ ਦੇ 03 ਮੈਂਬਰਾਂ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸ਼ੇਰ ਸਿੰਘ ਵਾਸੀ ਭਜਲਾ ਥਾਣਾ ਗੜਸ਼ੰਕਰ, ਗਗਨਦੀਪ ਸਿੰਘ ਉਰਫ ਗਗਨ ਪੁੱਤਰ ਲੇਬਰ ਸਿੰਘ ਵਾਸੀ ਮੁਹਲਾ ਰਣਜੀਤਪੁਰਾ ਪਿੰਡ ਤਲਵਣ ਥਾਣਾ ਬਿਲਗਾ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜੱਗਾ ਸਿੰਘ ਵਾਸੀ ਢੰਡਵਾੜ ਥਾਣਾ ਗੁਰਾਇਆ ਨੂੰ ਗੱਡੀ ਆਈ-2) ਵਿਚੋਂ ਗ੍ਰਿਫਤਾਰ ਕਰਕੇ ਮੈਂ ਪਿਸਟਲ ਸਮੇਤ ਮੈਗਜ਼ੀਨ ਅਤੇ 30 ਰੌਂਦ ਜਿੰਦਾ, 01 ਰਿਵਾਲਵਰ 32 ਬੋਰ ਸਮੇਤ (5 ਰੌਂਦ ਜਿੰਦਾ, ਇੱਕ ਪਿਸਤੌਲ 315 ਬੋਰ ਸਮੇਤ (02 ਰੌਂਦ ਜਿੰਦਾ ਬਰਾਮਦ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 354 ਮਿਤੀ 14.12.2022 ਜੁਰਮ 392/395/379ਬੀ/387/500/115/120ਬੀ ਭਾਦ; 25/27/54/59 ਅਸਲਾ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ ।

ਇਥੇ ਇਹ ਵੀ ਜਿਕਰਯੋਗ ਹੈ ਇਹਨਾਂ ਉਕਤ ਵਿਅਕਤੀਆ ਨੇ ਰਵੀ ਬਲਾਚਾਰੀਆ ਪੁੱਤਰ ਗੁਰਮੇਲ ਸਿੰਘ ਵਾਸੀ ਬੋਲੜੇਂ ਜਿਲ੍ਹਾ ਹੁਸ਼ਿਆਰਪੁਰ ਜੋ ਇਸ ਸਮੇਂ ਅਮ੍ਰਿਤਸਰ ਜੇਲ ਬੰਦ ਹੈ ਦੇ ਕਹਿਣ ਤੇ ਵਿਰੋਧੀ ਗੈਂਗ ਦੇ ਮੈਂਬਰਾਂ ਦਾ ਕਤਲ ਕਰਨਾ ਸੀ ਇਹਨਾਂ ਨੂੰ ਹਥਿਆਰ ਸਪਲਾਈ ਕਰਨ ਲਈ ਰਵੀ ਬਲਾਚੌਰੀਆ ਦੀ ਗੱਲਬਾਤ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜਵੀਰ ਕੌਸ਼ਲ ਨਾਲ ਹੁੰਦੀ ਸੀ ਅਤੇ ਇਹ ਸਾਰਾ ਕੁਝ ਲਖਵੀਰ ਲੰਡਾ ਗੈਂਗਸਟਰ ਵਾਸੀ ਹਰੀਕੇ ਦੇ ਕਹਿਣ ਤੇ ਚੱਲਦਾ ਸੀ। ਜੋ ਇਹ ਸਾਰੇ ਹਥਿਆਰ ਮੇਰਠ ਯੂ.ਪੀ ਤੋਂ ਲਿਆਂਦੇ ਗਏ ਹਨ ਅਤੇ ਇਹਨਾਂ ਹਥਿਆਰਾਂ ਦੀ ਵਰਤੋਂ ਵਿਰੋਧੀ ਧਿਰ ਦੇ ਗੈਂਗ ਦੇ ਮੈਂਬਰਾਂ ਦਾ ਕਤਲ ਕਰਨ, ਵਿਰੋਤੀ ਮੰਗਣ ਅਤੇ ਹੋਰ ਵੱਡੀਆ ਵਾਰਦਾਤਾਂ ਕਰਨ ਲਈ ਕੀਤੀ ਜਾਣੀ ਸੀ।

ਗ੍ਰਿਫਤਾਰ ਦੋਸ਼ੀਆ ਵਿਚੋਂ ਲਵਪ੍ਰੀਤ ਸਿੰਘ ਉਰਫ ਲਾਡੀ ਦੇ ਖਿਲਾਫ ਪਹਿਲਾਂ ਵੀ ਕਤਲ ਦਾ 11 ਮੁਕਦਮਾ, ਇਰਾਦਾ ਕਤਲ ਦੇ (02 ਮੁਕੱਦਮਿਆਂ ਸਮੇਤ ਕੁੱਲ 5 ਮੁਕੱਦਮੇ ਦਰਜ ਹਨ ਅਤੇ ਇਹ ਕਤਲ ਦੇ ਮੁਕਦਮੇ ਦਰਜ ਹਨ, ਗਗਨਦੀਪ ਸਿੰਘ ਉਕਤ ਦੇ ਖਿਲਾਫ ਇਰਾਦਾ ਕਤਲ ਦਾ (11, ਲੁੱਟ ਖੋਹਾਂ ਕਰਨ ਦੇ 103 ਮੁਕਦਮਿਆ ਸਮੇਤ ਕੁੱਲ 15 ਮੁਕਦਮੇ ਦਰਜ ਰਜਿਸਟਰ ਹਨ। ਜੋ ਗਗਨਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਦੀ ਬੂਟਾ ਪਿੰਡ ਜਿਲ੍ਹਾ

ਕਪੂਰਥਲਾ ਵਿਖੇ ਵਿਰੋਧੀ ਧਿਰ ਦੇ ਗੈਂਗ ਮੈਂਬਰਾਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸਦੇ ਗੋਲੀ ਲੱਗ ਗਈ ਸੀ। ਜੋ ਇਸਦਾ ਬਦਲਾ ਲੈਣ ਲਈ ਲਈ ਇਹਨਾਂ ਵੱਲੋਂ ਹਥਿਆਰਾ ਦੀ ਵਰਤੋਂ ਕੀਤੀ ਜਾਣੀ ਸੀ। ਜੋ ਇਸ ਗੈਂਗ ਦੇ ਮੈਂਬਰਾਂ ਦੇ ਗ੍ਰਿਫਤਾਰ ਹੋਣ ਨਾਲ ਗੈਂਗਵਾਰ ਹੋ ਸਕਦੀ ਸੀ ਜਿਸ ਨਾਲ ਹੋਰ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਅਗਾਊਂ ਬਚਾਅ ਕਰ ਲਿਆ ਗਿਆ ਹੈ।

ਬਰਾਮਦਗੀ

1 . 07 ਪਿਸਟਲ ਸਮੇਤ ਮੈਗਜ਼ੀਨ ਸਮੇਤ 30 ਰੌਂਦ ਜਿੰਦਾ 7.65 ਐਮ.ਐਮ.

2. 101 ਰਿਵਾਲਵਰ 32 ਬੋਰ ਸਮੇਤ 15 ਰੋਂਦ ਜਿੰਦਾ 32 ਬੋਰ

3. 01 ਪਿਸਤੌਲ 315 ਬੋਰ ਸਮੇਤ 02 ਰੱਦ ਜਿੰਦਾ 315 ਬੋਰ

4. ਕਾਰ ਆਈ-20 ਰੰਗ ਚਿੱਟਾ