ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋ ਵੱਖ-ਵੱਖ ਮੁਕੱਦਮਿਆ ਵਿੱਚ 03 ਸਾਲਾ ਤੋ ਲੋੜੀਂਦੇ 02 ਪੀ.ਓਜ ਨੂੰ ਕੀਤਾ ਗ੍ਰਿਫਤਾਰ

ਜਲੰਧਰ ਦਿਹਾਤੀ ਲਾਂਬੜਾ (ਜਸਕੀਰਤ ਰਾਜਾ) : ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ/ਭਗੌੜਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ ਵੱਖ-ਵੱਖ ਮੁਕੱਦਮਿਆ ਵਿੱਚ 03 ਸਾਲਾ ਤੋਂ ਲੋੜੀਂਦੇ 02 ਪੀ.ਓਜ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਲਾਂਬੜਾ ਤੋਂ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਪੀ.ਓਜ ਨੂੰ ਗ੍ਰਿਫਤਾਰ ਕਰਨ ਲਈ ASI ਸਿੰਗਾਰਾ ਸਿੰਘ ਅਤੇ ASI ਵਰਿੰਦਰ ਮੋਹਨ ਸਮੇਤ ਪੁਲਿਸ ਪਾਰਟੀ ਟੀਮ ਤਿਆਰ ਕੀਤੀ ਗਈ ਸੀ ਜੋ ਦੋਰਾਨੇ ਤਲਾਸ਼ ਪੀ.ਓ ASI ਸਿੰਗਾਰਾ ਸਿੰਘ ਵੱਲੋਂ ਮੁੱਕਦਮਾ ਨੰਬਰ 114 ਮਿਤੀ 21-11-2014 ਜੁਰਮ 61-1-14 ਅਕਸਾਇਜ ਐਕਟ ਥਾਣਾ ਲਾਂਬੜਾ ਵਿੱਚ ਲੋੜੀਂਦਾ ਪੀ.ਓ ਕੁਲਵੰਤ ਸਿੰਘ ਪੁੱਤਰ ਅਮਨਜੀਤ ਸਿੰਘ ਵਾਸੀ ਪਰਮਜੀਆ ਬਿਹਾਰੀਪੁਰ ਹਾਲ ਵਾਸੀ ਭੁਮਾਲ ਥਾਣਾ ਸਿੱਧਵਾ ਬੇਟ ਤਹਿਸੀਲ ਜਗਰਾਉ ਜਿਲ੍ਹਾ ਲੁਧਿਆਣਾ ਜੋ ਬਾ ਅਦਾਲਤ ਸ਼੍ਰੀ ਸ਼ਮਿੰਦਰਪਾਲ ਸਿੰਘ JMIC ਸਾਹਿਬ ਜਲੰਧਰ ਵੱਲੋਂ ਮਿਤੀ 09.08.2019 ਨੂੰ ਪੀ.ੳ ਕਰਾਰ ਦਿੱਤਾ ਗਿਆ ਸੀ।ਜਿਸ ਨੂੰ ਮਿਤੀ 05.12.2022 ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾ ASI ਵਰਿੰਦਰ ਮੋਹਨ ਥਾਣਾ ਲਾਂਬੜਾ ਵੱਲੋਂ ਮੁੱਕਦਮਾ ਨੰਬਰ 126 ਮਿਤੀ 15-12-2014 ਜੁਰਮ 457,380 ਭ, ਦ ਥਾਣਾ ਲਾਬੜਾ ਵਿੱਚ ਲੋੜੀਂਦਾ ਪੀ.ਓ ਵਰਿੰਦਰਜੀਤ ਸਿੰਘ ਉਰਫ ਅੱਜੂ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਚੁਗਾਵਾ ਥਾਣਾ ਲਾਬੜਾ ਜੋ ਬਾ ਅਦਾਲਤ ਸ਼੍ਰੀ ਦੀਪਾਲ ਸਿੰਘ ਛੀਨਾ JMIC ਜਲੰਧਰ ਜੀ ਵੱਲੋਂ ਮਿਤੀ 30.09.2019 ਨੂੰ ਪੀ.ੳ ਕਰਾਰ ਦਿੱਤਾ ਗਿਆ ਸੀ।ਜਿਸ ਨੂੰ ਮਿਤੀ 05.12.2022 ਨੂੰ ਗ੍ਰਿਫਤਾਰ ਕੀਤਾ ਗਿਆ।