(ਪਰਮਿੰਦਰ)ਰਾਹੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਸ਼ਹਿਰ ਦੇ ਵਿਕਾਸ ਸਬੰਧੀ ਅਹਿਮ ਮਤੇ ਪਾਸ ਕੀਤੇ ਗਏ।
ਇਸ ਮੌਕੇ ਪਾਸ ਕੀਤੇ ਮਤਿਆਂ ਵਿਚ 5 ਮਰਲੇ ਤੋਂ ਘੱਟ ਵਾਲੇ ਲੋਕਾਂ ਨੂੰ ਪਾਣੀ ਦੇ ਬਿੱਲ ਨਾ ਭੇਜਣ, ਕਮਰਸ਼ੀਅਲ ਪ੍ਰਾਪਰਟੀ ਲਈ ਕੂੜਾ ਚੁੱਕਣ ਦੇ ਯੂਜ਼ਰ ਚਾਰਜਿਜ਼ 120 ਤੋਂ ਘਟਾ ਕੇ 60 ਰੁਪਏ ਪ੍ਰਤੀ ਮਹੀਨਾ ਕਰਨ, ਮੁਹੱਲਾ ਦੁਗਲਾਂ ਰੌਤਾਂ ਤੋਂ ਅਮਨ ਪੈਲਿਸ ਨੂੰ ਜਾਣ ਵਾਲੇ ਰਸਤੇ ਦੇ ਨਾਲ ਕੌਂਸਲ ਦੀ ਖਾਲੀ ਪਈ ਥਾਂ ਦੀ ਸਾਫ਼-ਸਫ਼ਾਈ ਕਰਵਾ ਕੇ ਚਾਰ ਦੀਵਾਰੀ ਕਰਨ, ਨਗਰ ਕੌਂਸਲ ਦੀ ਹਦੂਦ ਅੰਦਰ ਪੈਂਦੇ ਮੁੱਖ ਨਾਲਿਆਂ ਦੀ ਸਫ਼ਾਈ ਕਰਵਾਉਣ, ਮੁਹੱਲਾ ਮੀਚਗਰਾਂ ਤੇ ਡਾ. ਭੀਮ ਰਾਓ ਅੰਬੇਡਕਰ ਪਾਰਕ ਦੇ ਸੁੰਦਰੀਕਰਨ, ਆਊਟਸੋਰਸਿੰਗ ਰਾਹੀਂ ਨਗਰ ਕੌਂਸਲ ਵਿਚ ਇਕ ਸਾਲ ਲਈ 6 ਸਫ਼ਾਈ ਸੇਵਕਾਂ ਦੀ ਤਾਇਨਾਤੀ ਕਰਨ, ਨਗਰ ਕੌਂਸਲ ਦੇ ਰੈਵੀਨਿਊ ਨਾਲ ਸਬੰਧਤ ਕੰਮਾਂ ਅਤੇ ਵਿਕਾਸ ਕਾਰਜਾਂ ਦੀ ਸੁਪਰਵੀਜ਼ਨ ਲਈ ਸੇਵਾਮੁਕਤ ਪਟਵਾਰੀ ਅਤੇ ਸੇਵਾਮੁਕਤ ਜੇ. ਈ ਤਾਇਨਾਤੀ ਕਰਨ, ਨਗਰ ਕੌਂਸਲ ਰਾਹੋਂ ਦੀ ਹੱਦ ਵਧਾਉਣ ਸਬੰਧੀ, ਸ਼ਹਿਰ ਵਿਚ 3 ਹੋਰ ਵਾਟਰ ਸਪਲਾਈ ਟਿਊਬਵੈੱਲ ਲਗਵਾਉਣ, ਘਰੇਲੂ ਮਜ਼ਦੂਰਾਂ ਦੇ ਸੰਵਿਧਾਨਿਕ ਹੱਕਾਂ ਅਤੇ ਮਾਣ-ਸਨਮਾਨ ਦੀ ਬਹਾਲੀ ਲਈ ਉਨਾਂ ਦੀ ਰਜਿਸਟ੍ਰੇਸ਼ਨ ਬਿਨਾਂ ਕਿਸੇ ਦੇਰੀ ਦੇ ਦੁਬਾਰਾ ਸ਼ੁਰੂ ਕਰਵਾਉਣ,ਵਾਰਡ ਨੰਬਰ 7 ਦੇ ਮੁਹੱਲਾ ਸਰਾਫ਼ਾਂ ਵਿਖੇ ਸਰਕੂਲਰ ਰੋਡ ’ਤੇ ਖਸਤਾ ਟ੍ਰਾਂਸਫਾਰਮਰ ਨੂੰ ਹਟਾਉਣ ਜਾਂ ਬਦਲਵੇਂ ਸੁਰੱਖਿਅਤ ਢੰਗ ਨਾਲ ਲਗਾਉਣ,ਕੌਂਸਲ ਦਫ਼ਤਰ ਲਈ ਕੰਪਿਊਟਰਾਂ ਦੀ ਖ਼ਰੀਦ, ਸ਼ਹਿਰ ਵਿਚ ਰਿਹਾਇਸ਼ੀ ਅਤੇ ਕਮਰਸ਼ੀਅਲ ਬਿਲਡਿੰਗ ਐਪਲੀਕੇਸ਼ਨ ਫੀਸ ਅਧੀਨ ਲਏ ਜਾਂਦੇ ਵਿਕਾਸ ਚਾਰਜ ਘਟਾਉਣ ਲਈ ਸਬੰਧੀ ਪੱਤਰ ਅਡਾਪਟ ਕਰਨ, ਨਗਰ ਕੌਂਸਲ ਰਾਹੋਂ ਦੇ ਪੁਰਾਣੇ ਮੀਟਿੰਗ ਹਾਲ ਦੀ ਰੈਨੋਵੇਸ਼ਨ ਕਰਨ ਆਦਿ ਬਾਰੇ ਮਤੇ ਸ਼ਾਮਲ ਸਨ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਸੇਵਾਮੁਕਤ ਕਰਮੀਆਂ ਦੇ ਰਿਟਾਇਰਲ ਡਿਊਜ਼ ਆਦਿ ਬਾਰੇ ਵੀ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ।
ਇਸ ਦੌਰਾਨ ਤਕਨੀਕੀ ਸ਼ਾਖਾ ਵੱਲੋਂ ਸ਼ਹਿਰ ਵਿਚ ਵਿਕਾਸ ਕੰਮ ਕਰਵਾਉਣ ਲਈ ਕੌਂਸਲਰਾਂ ਨਾਲ ਮੌਕਾ ਦੇਖਣ ਉਪਰੰਤ ਜਨਤਾ ਦੇ ਹਿੱਤਾਂ ਲਈ ਤਿਆਰ ਕੀਤੇ ਗਏ ਕਰੀਬ 4.20 ਕਰੋੜ ਰੁਪਏ ਤਖਮੀਨੇ ਪਾਸ ਕੀਤੇ ਗਏ।
ਇਸ ਤੋਂ ਇਲਾਵਾ ਨਗਰ ਕੌਂਸਲ ਰਾਹੋਂ ਦੀ ਨਵੀਂ ਬਣਨ ਵਾਲੀ ਬਿਲਡਿੰਗ ਸਬੰਧੀ ਵੱਖ-ਵੱਖ ਫ਼ੈਸਲੇ ਲਏ ਗਏ। ਇਸੇ ਤਰਾਂ ਸਫ਼ਾਈ ਸੇਵਕਾਂ ਨੂੰ ਕੰਟਰੈਕਟ/ਠੇਕੇ ’ਤੇ ਭਰਤੀ ਕਰਨ ਲਈ ਕੇਸ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ। ।
Your point of view caught my eye and was very interesting. Thanks. I have a question for you.