(ਪਰਮਜੀਤ ਪਮਮਾ/ਲਵਜੀਤ/ਕੂਨਾਲ ਤੇਜੀ) ਮੈਂ ਕਦੇ ਇਨ੍ਹਾਂ ਗਲੀਆਂ ‘ਚ ਗੰਦਗੀ ਲੈ ਕੇ ਘੁੰਮਦਾ ਸੀ ਪਰ ਅੱਜ ਰਾਸ਼ਟਰਪਤੀ ਹਾਂ, ਕਦੇ ਸੁਫਨੇ ‘ਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਵਰਗਾ ਪਿੰਡ ਦਾ ਸਧਾਰਨ ਜਿਹਾ ਬੱਚਾ ਰਾਸ਼ਟਰਪਤੀ ਬਣੇਗਾ ਪਰ ਇਹ ਹੀ ਸਾਡਾ ਲੋਕਤੰਤਰ ਹੈ ਜਿਸ ਨੇ ਇਸ ਨੂੰ ਸੰਭਵ ਕਰ ਦਿੱਤਾ। ਇਸ ਦੇ ਪਿੱਛੇ ਸਾਡੇ ਪਿੰਡ ਦਾ ਆਪਸੀ ਪ੍ਰਰੇਮ ਤੇ ਭਾਈਚਾਰਾ, ਸਿੱਖਿਆ ਤੇ ਸਮਾਜਿਕ ਵਾਤਾਵਰਨ ਦਾ ਪ੍ਰਭਾਵ ਵੀ ਹੈ ਜੋ ਕਿ ਮੇਰੇ ‘ਤੇ ਪਿਆ ਤੇ ਮੈਂ ਅੱਗੇ ਵਧਿਆ। ਇਥੇ 14-15 ਸਾਲ ਬਿਤਾਏ ਤੇ ਇਸ ਤੋਂ ਬਾਅਦ ਪੜ੍ਹਾਈ ਕਰਨ ਲਈ ਬਾਹਰ ਗਿਆ, ਪਰ ਇਸ ਧਰਤੀ ਨਾਲ ਪਿਆਰ ਲਗਾਤਾਰ ਵੱਧਦਾ ਹੀ ਗਿਆ। ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਹ ਗੱਲਾਂ ਕਾਨਪੁਰ ਦੇਹਾਤ ਸਥਿਤ ਆਪਣੀ ਜਨਮਭੂਮੀ ਪਰੌਂਖ ‘ਚ ਕਰਵਾਏ ਗਏ ਇਕ ਸਮਾਗਮ ਦੌਰਾਨ ਕਹੀਆਂ। ਉਨ੍ਹਾਂ ਨਾਲ ਰਾਜਪਾਲ ਆਨੰਦੀ ਬੇਨ ਪਟੇਲ ਤੇ ਮੁੱਖ ਮੁੰਤਰੀ ਯੋਗੀ ਅਦਿੱਤਿਆ ਨਾਥ ਵੀ ਮੌਜੂਦ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਵੇਂ ਚਾਰ ਸਾਲ ਬਾਅਦ ਇਥੇ ਆਏ ਹਨ ਪਰ ਵੀਡੀਓ ਕਾਲਿੰਗ ਤੇ ਫੋਨ ਰਾਹੀਂ ਸਭ ਨਾਲ ਜੁੜੇ ਹੋਏ ਹਨ। ਰਾਸ਼ਟਰਪਤੀ ਭਵਨ ‘ਚ ਜਨਮਭੂਮੀ ਤੇ ਵਿਦੇਸ਼ ਯਾਤਰਾ ਦੌਰਾਨ ਦੇਸ਼ ਹਮੇਸ਼ਾ ਦਿਲ ‘ਚ ਰਹਿੰਦਾ ਹੈ। ਉਨ੍ਹਾਂ ਨੇ ਪਿੰਡ ਦੀ ਮਿੱਟੀ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਰਾਪਤ ਨੌਜਵਾਨ ਪੀੜ੍ਹੀ ਦੀ ਊਰਜਾ ਵਿਕਾਸ ‘ਚ ਲੱਗਦੀ ਹੈ, ਮੇਰੇ ਆਉਣ ਨਾਲ ਜਿੰਨੀ ਖੁਸ਼ੀ ਤੁਹਾਨੂੰ ਹੋਈ ਹੈ ਉਸ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਈ ਹੈ। ਸਾਡੇ ਸਮੇਂ ‘ਚ ਲੜਕੀਆਂ ਨੂੰ ਪੜ੍ਹਾਈ ਕਰਵਾਉਣਾ ਮੁਸ਼ਕਲ ਹੁੰਦਾ ਸੀ ਇਸ ਲਈ ਪਿੰਡ ‘ਚ ਸਕੂਲ ਖੁੱਲ੍ਹਵਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੜਕੀਆਂ ਨੂੰ ਜ਼ਰੂਰ ਪੜ੍ਹਾਓ। ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਵੇਂ ਉਹ ਦੇਸ਼ ਦੀਆਂ ਤਿੰਨੇ ਫ਼ੌਜਾਂ ਦੇ ਕਮਾਂਡਰ ਹਨ ਪਰ ਪਿੰਡ ਦੇ ਫ਼ੌਜੀਆਂ ਨੂੰ ਉਹ ਨਮਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ ਸਾਲ ਮੁੜ ਤੋਂ ਪਰੌਂਖ ਆਉਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਪਿੰਡ ਸਥਿਤ ਪਥਰੀ ਦੇਵੀ ਮੰਦਿਰ ‘ਚ ਨਤਮਸਤਕ ਹੋਏ। ਉਸ ਤੋਂ ਬਾਅਦ ਪਾਰਕ ‘ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ‘ਤੇ ਫੁੱਲਾਂ ਦੇ ਹਾਰ ਚੜ੍ਹਾ ਕੇ ਉਨ੍ਹਾਂ ਨੂੰ ਸਮਾਜਿਕ ਸਦਭਾਵਨਾ ਦਾ ਦੂਤ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਥੇ ਸੰਗਮਰਮਰ ਦੀ ਵੱਡੀ ਅੰਬੇਡਕਰ ਜੀ ਦੀ ਮੂਰਤੀ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਪੁਖ਼ਰਾਇਆਂ ਪੁੱਜੇ। ਇਥੇ ਇਕ ਪ੍ਰਰੋਗਰਾਮ ‘ਚ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨ ਦੇਸ਼ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਦਾ ਜੋਸ਼ ਵੇਖ ਕੇ 1991 ਦੀ ਯਾਦ ਤਾਜ਼ਾ ਹੋ ਗਈ ਜਦੋਂ ਉਨ੍ਹਾਂ ਨੇ ਘਾਟਮਪੁਰ ਤੋਂ ਚੋਣ ਲੜੀ ਸੀ।
I don’t think the title of your article matches the content lol. Just kidding, mainly because I had some doubts after reading the article.