ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਸਿਆਸਤ ਤੋਂ ਪੂਰੀ ਤਰ੍ਹਾਂ ਪ੍ਰੇਰਿਤ ਹੋ ਕੇ ਨਿੰਦਣਯੋਗ ਅਤੇ ਘਟੀਆ ਬਿਆਨ ਦੇ ਕੇ ਜਿੱਥੇ ਦਲਿਤ ਸਮਾਜ ਦੇ ਅਕਸ਼ ਨੂੰ ਭਾਰੀ ਢਾਹ ਲਾਈ

ਤਰਨਤਾਰਨ,(ਪਰਮਜੀਤ ਪਮਮਾ/ਲਵਜੀਤ/ਕੂਨਾਲ ਤੇਜੀ): ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਸਿਆਸਤ ਤੋਂ ਪੂਰੀ ਤਰ੍ਹਾਂ ਪ੍ਰੇਰਿਤ ਹੋ ਕੇ ਨਿੰਦਣਯੋਗ ਅਤੇ ਘਟੀਆ ਬਿਆਨ ਦੇ ਕੇ ਜਿੱਥੇ ਦਲਿਤ ਸਮਾਜ ਦੇ ਅਕਸ਼ ਨੂੰ ਭਾਰੀ ਢਾਹ ਲਾਈ ਹੈ ਉੱਥੇ ਹੀ ਦਲਿਤਾਂ ਪ੍ਰਤੀ ਆਪਣੀ ਮਾਨਸਿਕਤਾ ਨੂੰ ਵੀ ਜੱਗ ਜਾਹਿਰ ਕੀਤਾ ਹੈ ਜਿਸ ਦਾ ਪੂਰੇ ਭਾਰਤ ਵਿੱਚ ਸਖਤ ਵਿਰੋਧ ਹੋ ਰਿਹਾ ਹੈ। ਇਸ ਘਟੀਆ ਬਿਆਨ ਦਾ ਭਗਵਾਨ ਵਾਲਮੀਕਿ ਸ਼ਕਤੀ ਸੰਗਠਨ ਵੱਲੋਂ ਗੰਭੀਰ ਨੋਟਿਸ ਲੈਂਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਰਵਨੀਤ ਸਿੰਘ ਬਿੱਟੂ ਖਿਲਾਫ ਅਨੁਸਾਸ਼ਨੀ ਕਾਰਵਾਈ ਕਰਨ ਦੀ ਪੁਰਜੋਰ ਮੰਗ ਕੀਤੀ ਹੈ। ਇਸ ਸੰਬੰਧੀ ਰੱਖੀ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਿੰਟੂ ਅਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਕਿਹਾ ਕਿ ਇੰਨੇ ਵੱਡੇ ਜਿੰਮੇਵਾਰ ਅਹੁਦੇ ’ਤੇ ਹੋ ਕੇ ਇੰਨੀ ਘਟੀਆ ਦਰਜੇ ਦੀ ਸਿਆਸਤ ਕਰਨੀ ਅਤੇ ਦਲਿਤਾਂ ਨੂੰ ਅਪਵਿੱਤਰ ਦੱਸ ਕੇ ਉਨ੍ਹਾਂ ਦਾ ਅਪਮਾਨ ਕਰਨਾ ਜਿੱਥੇ ਲੋਕਤੰਤਰ ਦਾ ਗਲਾ ਘੁੱਟਣਾ ਹੈ ਉੱਥੇ ਹੀ ਊਚ ਨੀਚ ਜਾਤ ਪਾਤ ਦਾ ਪਾੜਾ ਪਾਉਣ ਦੀ ਘਟੀਆ ਗੱਲ ਵੀ ਹੈ। ਉਨ੍ਹਾਂ ਕਿਹਾ ਕਿ ਐੱਸ.ਸੀ ਕਮਿਸ਼ਨ ਅੱਗੇ ਪੇਸ਼ ਹੋ ਕੇ ਮੁਆਫੀ ਮੰਗ ਲੈਣੀ ਅਤੇ ਨਾਲ ਹੀ ਕਹਿ ਦੇਣਾ ਕਿ ਉਹ ਆਪਣੇ ਬਿਆਨ ’ਤੇ ਅਜੇ ਵੀ ਅਟੱਲ ਹਨ, ਇਸ ਦੋਗਲੀ ਰਾਜਨੀਤੀ ਦੀ ਉਹ ਸਖਤ ਆਲੋਚਨਾ ਅਤੇ ਨਿੰਦਾ ਕਰਦੇ ਹਨ। ਇਸ ਮੌਕੇ ’ਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਬੰਟੀ, ਸ਼ਹਿਰੀ ਪ੍ਰਧਾਨ ਸ਼ਿਵਾ ਪਹਿਲਵਾਨ, ਸ਼ਹਿਰੀ ਮੀਤ ਪ੍ਰਧਾਨ ਅਰਮਿੰਦਰ ਸਿੰਘ ਅਜ਼ਰ, ਪੁਸ਼ਪਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!