ਸ੍ਰੀਮਤੀ ਕਮਲਜੀਤ ਕੌਰ ਧਨੋਆ ਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਦੀ ਮਹਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ

ਚੰਡੀਗੜ੍ਹ (ਬਲਜਿੰਦਰ ਕੂਮਾਰ/ਭਗਵਾਨ ਦਾਸ ) ਸ੍ਰੀ ਦਿਨੇਸ਼ ਸੁੰਦਰਿਆਲ ਸ਼ਰਮਾ ਕੌਮੀ ਪ੍ਰਧਾਨ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ , ਸ. ਲਾਲ ਸਿੰਘ ਸਾਬਕਾ ਮੰਤਰੀ ਪੰਜਾਬ ਅਤੇ ਚੇਅਰਮੈਨ ਮੰਡੀ ਬੋਰਡ ਪੰਜਾਬ  ਅਤੇ ਸ੍ਰੀ ਮਹਿੰਦਰ ਸਿੰਘ ਕੇ ਪੀ ਸਾਬਕਾ ਮੰਤਰੀ ਪੰਜਾਬ ਤੇ ਚੇਅਰਮੈਨ ਉਦਯੋਗਿਕ ਸਿੱਖਿਆ  ਬੋਰਡ ਪੰਜਾਬ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਚੌਧਰੀ ਗੁਰਮੇਲ ਸਿੰਘ ਪ੍ਰਧਾਨ ਰਾਸ਼ਟਰੀ ਮਜ਼ਦੂਰ ਕਾਂਗਰਸ ਪੰਜਾਬ ਅਤੇ  ਸ੍ਰੀ ਅਰੁਣ ਕੁਮਾਰ ਮਲਹੋਤਰਾ ਉਪ ਪ੍ਰਧਾਨ ਰਾਸ਼ਟਰੀ ਮਜ਼ਦੂਰ ਕਾਂਗਰਸ  ਪੰਜਾਬ  ਦੀ ਅਗਵਾਈ ਵਿੱਚ  ਸ੍ਰੀਮਤੀ ਕਮਲਜੀਤ ਕੌਰ ਧਨੋਆ ਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਮਹਿਲਾ ਪੰਜਾਬ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ।

ਚੌਧਰੀ ਗੁਰਮੇਲ ਸਿੰਘ ਪ੍ਰਧਾਨ ਇੰਟਕ ਪੰਜਾਬ ਨੇ ਪੱਤਰਕਾਰਾਂ ਨਾਲ  ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ  ਸ੍ਰੀਮਤੀ ਕਮਲਜੀਤ ਕੌਰ ਧਨੋਆ ਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਮਹਿਲਾ ਪੰਜਾਬ ਦੇ ਪ੍ਰਧਾਨ ਬਣਾਏ ਜਾਣ ਤੇ  ਪੰਜਾਬ ਵਿਚ ਮਹਿਲਾ ਵਰਗ ਵਿੱਚ ਖੁਸ਼ੀ ਦਾ ਮਾਹੌਲ ਹੈ  । ਉਨ੍ਹਾਂ ਅੱਗੇ ਕਿਹਾ ਕਿ ਸ੍ਰੀਮਤੀ ਧਨੋਆ ਵਰਗੇ ਨਿਡਰ ਇਮਾਨਦਾਰ ਪੜ੍ਹੇ ਲਿਖੇ ਸੂਝਵਾਨ ਤੇ ਬੇਦਾਗ ਨੇਤਾ ਦਾ ਰਾਸ਼ਟਰੀ ਮਜ਼ਦੂਰ ਕਾਂਗਰਸ ਪੰਜਾਬ ਟੀਮ ਵਿੱਚ ਸਵਾਗਤ ਹੈ  ।ਚੌਧਰੀ ਸਾਹਿਬ ਨੇ ਅੱਗੇ ਕਿਹਾ ਕਿ 2022 ਦੀਆਂ ਰਾਜ ਵਿਧਾਨ ਸਭਾ ਵਿੱਚ ਮਹਿਲਾਵਾਂ ਦੀ ਵਿਸ਼ੇਸ਼ ਭੂਮਿਕਾ ਹੋਵੇਗੀ  । ਕਾਂਗਰਸ ਪਾਰਟੀ ਵਿਚ ਮਹਿਲਾਵਾਂ ਨੂੰ ਬਣਦਾ ਸਨਮਾਨ ਹਮੇਸ਼ਾਂ ਦਿੱਤਾ ਗਿਆ ਹੈ । ਚੌਧਰੀ ਗੁਰਮੇਲ ਸਿੰਘ ਇੰਟਕ ਪ੍ਰਧਾਨ ਪੰਜਾਬ ਨੇ ਆਸ ਪ੍ਰਗਟ ਕੀਤੀ ਕਿ ਸ੍ਰੀਮਤੀ ਕਮਲਜੀਤ ਕੌਰ ਧਨੋਆ ਨੂੰ ਜੋ

ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਬਾਖੂਬੀ ਨਿਭਾਉਣਗੇ ।

ਸ੍ਰੀਮਤੀ ਕਮਲਜੀਤ ਕੌਰ ਧਨੋਆ ਨੇ ਸ੍ਰੀ ਸੁੰਦਰਿਆਲ ਰਾਸ਼ਟਰੀ ਮਜ਼ਦੂਰ ਕਾਂਗਰਸ ਦੇ ਕੌਮੀ ਪ੍ਰਧਾਨ ਅਤੇ  ਸ.ਲਾਲ ਸਿੰਘ ਸਾਬਕਾ ਮੰਤਰੀ ਅਤੇ ਸ੍ਰੀ ਮਹਿੰਦਰ ਸਿੰਘ ਕੇਪੀ ਸਾਬਕਾ ਮੰਤਰੀ ਅਤੇ ਚੌਧਰੀ ਗੁਰਮੇਲ ਸਿੰਘ ਇੰਟਕ ਪ੍ਰਧਾਨ ਪੰਜਾਬ ਦੁਆਰਾ ਮਹਿਲਾ ਇੰਟਕ ਪੰਜਾਬ ਦੇ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਮਹਿਲਾ ਵਰਗ ਨੂੰ ਨਾਲ ਲੈ ਕੇ ਚੱਲਾਂਗੇ ਅਤੇ  ਹਰ ਉਸ ਮਹਿਲਾ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਜੋ ਲਾਚਾਰ ਤੇ ਸਹਾਈ ਤੇ ਗ਼ਰੀਬ  ਹਨ । ਸ੍ਰੀਮਤੀ ਧਨੋਆ ਨੇ ਕਿਹਾ ਕਿ ਮੈਂ ਮਹਿਲਾਵਾਂ ਲਈ ਚੌਵੀ ਘੰਟੇ ਉਨ੍ਹਾਂ ਦੇ ਨਾਲ ਹਾਂ ।

ਇਸ ਸਮੇਂ ਡਾਇਰੈਕਟਰ ਪੰਜਾਬ ਮੰਡੀ ਬੋਰਡ ਸ੍ਰੀ ਬਲਜੀਤ ਸਿੰਘ ਪੱਪੀ , ਸ੍ਰੀ ਬਲਵੀਰ ਸਿੰਘ ਅਟਵਾਲ ਪ੍ਰਧਾਨ ਇੰਟਕ ਜਲੰਧਰ , ਸ੍ਰੀ ਅਜੀਤ ਰਾਮ ਉਪ ਪ੍ਰਧਾਨ ਇੰਟਕ ਜਲੰਧਰ , ਸ੍ਰੀਮਤੀ ਪੂਨਮ ਪ੍ਰਧਾਨ ਮੋਹਾਲੀ ਇੰਟਕ , ਸ੍ਰੀਮਤੀ ਸਵਰਨ ਲਤਾ ਪ੍ਰਧਾਨ ਇੰਟਕ ਚੰਡੀਗੜ੍ਹ , ਸਾਬਕਾ ਕੌਂਸਲਰ ਬਲਵੀਰ ਕੁਮਾਰ , ਸ੍ਰੀਮਤੀ ਮਨਦੀਪ ਕੌਰ , ਮਨਵੀਰ ਸਿੰਘ ਚੀਮਾ ਅਤੇ ਬੌਬੀ ਸਭ ਹਾਜ਼ਰ ਸਨ  I

One thought on “ਸ੍ਰੀਮਤੀ ਕਮਲਜੀਤ ਕੌਰ ਧਨੋਆ ਨੂੰ ਰਾਸ਼ਟਰੀ ਮਜ਼ਦੂਰ ਕਾਂਗਰਸ ਦੀ ਮਹਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ

Leave a Reply

Your email address will not be published. Required fields are marked *