ਭਵਾਨੀਗੜ੍ਹ/ਲਹਿਰਾ 23 ਜੂਨ ਸਵਰਨ ਜਲਾਣ
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲਾ ਪਰਧਾਨ ਅਮਰੀਕ ਸਿੰਘ ਗਢੂਆ ਤੇ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਬੀਤੀ ਕੱਲ ਜਥੇਬੰਦੀ ਦੇ ਬਲਾਕ ਲਹਿਰਾ ਦੇ ਆਗੂਆ ਤੇ ਕਿਸਾਨਾਂ ਨੇ ਨਹਿਰ ਦਾ ਸਰਵੇਖਣ ਕੀਤਾ ਕਿਉਂਕਿ ਲਹਿਲ ਕਲਾਂ, ਬੱਲਰਾਂ, ਭੂਟਾਲ ਖੂਰਦ ਆਦਿ ਪਿੰਡਾਂ ਵਿੱਚ ਪਾਣੀ ਨਹੀਂ ਸੀ ਆ ਰਿਹਾ ਇਥੇ ਦੱਸਣ ਯੋਗ ਹੈ ਕਿ ਕੁਝ ਕਿਸਾਨਾਂ ਨੇ ਨਜਾਇਜ਼ ਤੋਰ ਤੇ ਨਹਿਰ ਚ ਠੱਲਾ ਲਾਈਆ ਹੋਈਆ ਹਨ ਜਿਸ ਕਾਰਨ ਅਗਲੇ ਪਿੰਡਾਂ ਚ ਪਾਣੀ ਬਹੁਤ ਘੱਟ ਮਾਤਰਾ ਚ ਆਉਂਦਾ ਹੈ।
ਪਰ ਪਿੰਡ ਲਹਿਲ ਕਲਾਂ ਦਾ ਸਰਪੰਚ ਤੇ ਮਾਰਕੀਟ ਕਮੇਟੀ ਲਹਿਰਾ ਦਾ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਭੱਠਲ ਦਾ ਖਾਸਮਖਾਸ ਰੂਪਿੰਦਰ ਸਿੰਘ ਰਿੰਪੀ ਬਲਾਕ ਆਗੂ ਤੇ ਕਿਸਾਨਾਂ ਨਾਲ ਧੋਖਾ ਕਰਕੇ ਸਿਆਸੀ ਲਾਹਾ ਲੈਣ ਦੇ ਮਕਸਦ ਨਾਲ ਜਥੇਬੰਦੀ ਨੂੰ ਵਰਤਣਾ ਚਾਹਿਆ ਤੇ ਆਪਣੀ ਵਡਿਆਈ ਕਰਨ ਲਈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਰਲ ਕੇ ਕੰਮ ਕਰ ਰਹੇ ਹਾਂ ਜੋ ਕਿ ਬਿਲਕੁਲ ਗਲਤ ਤੇ ਬੇਬੁਨਿਆਦ ਹੈ ਅਤੇ ਰੂਪਿੰਦਰ ਸਿੰਘ ਰਿੰਪੀ ਨੇ ਆਪਣੇ ਜਨਮ ਦਿਨ ਤੇ ਸਾਡੇ ਆਗੂਆਂ ਨੂੰ ਧੋਖੇ ਵਿੱਚ ਰੱਖ ਕੇ ਫੋਟੋਆਂ ਖਿਚਵਾਈਆਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ। ਜਿਸਦੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਖੇਧੀ ਕੀਤੀ ਜਾਂਦੀ ਹੈ।
Thank you for your sharing. I am worried that I lack creative ideas. It is your article that makes me full of hope. Thank you. But, I have a question, can you help me? https://accounts.binance.com/zh-CN/register-person?ref=P9L9FQKY
Your point of view caught my eye and was very interesting. Thanks. I have a question for you.