ਚੰਡੀਗੜ ( ਲਵਜੀਤ/ਕੂਨਾਲ ਤੇਜੀ ) ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਚ ਇੱਕ ਨਵਾਂ ਖੁਲਾਸਾ ਹੋਇਆ ਹੈ | ਜੈਪਾਲ ਭੁੱਲਰ ਦੇ ਪੋਸਟਮਾਰਟਮ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਜੈਪਾਲ ਭੁੱਲਰ ਨੂੰ ਪੁਲਿਸ ਵਲੋਂ ਟਾਰਚਰ ਨਹੀਂ ਕੀਤਾ ਗਈ ਬਲਕਿ ਪੁਲਿਸ ਦੀ ਗੋਲੀ ਨਾਲ ਉਸ ਦੀ ਮੌਤ ਹੋਈ ਸੀ | ਇਸ ਰਿਪੋਰਟ ਚ ਇਹ ਵੀ ਸਾਹਮਣੇ ਆਇਆ ਹੈ ਕੀ ਜੈਪਾਲ ਦੇ ਸਰੀਰ ਤੇ ਸੱਟ ਦਾ ਕੋਈ ਵੀ ਨਿਸ਼ਾਨ ਨਹੀਂ ਹੈ | ਪੀਜੀਆਈ ਦੇ ਡਾਕਟਰਾਂ ਨੇ ਦੇਰ ਰਾਤ ਜੈਪਾਲ ਭੁੱਲਰ ਦੇ ਪਿਤਾ ਨੂੰ ਇਹ ਰਿਪੋਰਟ ਸੌਂਪੀ ਹੈ | ਜਿਸ ਤੋਂ ਬਾਅਦ ਅੱਜ 14 ਦਿਨਾਂ ਬਾਅਦ ਫ਼ਿਰੋਜ਼ਪੁਰ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਹੋਏਗਾ । ਤੁਹਾਨੂੰ ਦਸ ਦੇਈਏ ਕਿ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਭੁੱਲਰ ਅਤੇ ਉਸ ਦੇ ਸਾਥੀ ਗੈਂਗਸਟਰ ਜਸਪ੍ਰੀਤ ਦਾ 9 ਜੂਨ ਨੂੰ ਕੋਲਕਾਤਾ ਵਿੱਚ ਐਨਕਾਊਂਟਰ ਹੋਇਆ ਸੀ । ਜੈਪਾਲ ਭੁੱਲਰ ਦੇ ਪਿਤਾ ਤੇ ਪਰਿਵਾਰ ਨੇ ਜੈਪਾਲ ਭੁੱਲਰ ਦਾ ਅੰਤਮ ਸੰਸਕਾਰ ਨਹੀਂ ਕੀਤਾ ਸੀ | ਉਸਦੇ ਪਿਤਾ ਨੇ ਦੂਸਰੀ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਭੁੱਲਰ ਦਾ ਫੇਕ ਐਨਕਾਊਂਟਰ ਹੋਇਆ ਸੀ । ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੈਂਗਸਟਰ ਜੈਪਾਲ ਭੁੱਲਰ ਦਾ ਦੂਜਾ ਪੋਸਟ ਮਾਰਟਮ ਕਰਨ ਦਾ ਆਦੇਸ਼ ਦਿੱਤਾ ਹੈ । ਭੁੱਲਰ ਦੇ ਪਰਿਵਾਰ ਦੀ ਪਟੀਸ਼ਨ ‘ ਤੇ ਫੈਸਲਾ ਦਿੰਦਿਆਂ ਹਾਈ ਕੋਰਟ ਨੇ ਕਿਹਾ ਕਿ ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦਾ ਇਕ ਪੈਨਲ ਭੁੱਲਰ ਦਾ ਪੋਸਟ ਮਾਰਟਮ ਕਰੇਗਾ ।
I don’t think the title of your article matches the content lol. Just kidding, mainly because I had some doubts after reading the article.