(ਭਗਵਾਨ ਦਾਸ/ਬਲਜਿੰਦਰ ਕੂਮਾਰ) ਅੱਜ ਪਿੰਡ ਪੰਡੋਰੀ ਨਿੱਝਰਾਂ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਬਾਈਕਾਟ ਸਬੰਧੀ ਪੰਚਾਇਤ ਘਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਪਿੰਡ ਦੇ ਨੌਜਵਾਨ ਵਰਗ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ।ਇਸ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਵਿਚਾਰ ਚਰਚਾ ਹੋਈ ਕਿ ਹੁਣ ਤੱਕ ਬਣੀਆਂ ਪੰਜਾਬ ਦੀਆਂ ਸਰਕਾਰਾਂ ਵਿੱਚੋਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਨਹੀਂ ਰਹੀ।ਇਸ ਮੌਕੇ ਹਰਨੀਤ ਸਿੰਘ ਨੀਤਾ ਨੇ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਵੀ ਕਿਸੇ ਪਾਰਟੀ ਵਲੋਂ ਕੋਈ ਸਹਿਯੋਗ ਨਹੀਂ ਕੀਤਾ ਗਿਆ।
ਇਸ ਲਈ ਪੰਜਾਬ ਦੀ ਬਿਹਤਰੀ ਅਤੇ ਉਜਵਲ ਭਵਿੱਖ ਦੀ ਆਸ ਵਿੱਚ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਨੌਜਵਾਨ ਵਰਗ ਵਲੋਂ ਅਹਿਮ ਬਿਆਨ ਦਿੰਦੇ ਹੋਏ ਪਿੰਕੀ ਭਾਰਦਵਾਜ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਅਕਸ ਸਾਫ ਸੁਥਰਾ ਹੈ ਇਸ ਲਈ ਇਸ ਪਾਰਟੀ ਦਾ ਬਹੁਤ ਸਤਿਕਾਰ ਕਰਦੇ ਹਾਂ ਪਰੰਤੂ ਪਾਰਟੀ ਵਲੋਂ ਕੀਤੇ ਗਏ ਗਠਜੋੜ ਨਾਲ਼ ਉਹ ਸਹਿਮਤ ਨਹੀਂ ਹਨ। ਉਹਨਾਂ ਪਾਰਟੀ ਹਾਈਕਮਾਂਡ ਨੂੰ ਬੇਨਤੀ ਕੀਤੀ ਹੈ ਕਿ ਭਾੲੀਚਾਰਕ ਸਾਂਝ ਲਈ ਨੁਕਸਾਨਦੇਹ, ਘਾਟੇ ਵਾਲਾ ਗਠਜੋੜ ਤੋੜ ਦਿੱਤਾ ਜਾਵੇ। ਮੀਟਿੰਗ ਵਿੱਚ ਹਰਨੀਤ ਸਿੰਘ ਨੀਤਾ,ਅੰਮ੍ਰਿਤਪਾਲ ਸਿੰਘ ਜੌਲੀ,ਬਲਵਿੰਦਰ ਸਿੰਘ ਸ਼ੌਂਕੀ,ਅਰਸ਼ਪ੍ਰੀਤ ਸਿੰਘ,ਬਲਵੀਰ ਸਿੰਘ ਸੈਕਟਰੀ,ਹਰਦੀਪ ਸਿੰਘ,ਜਗਦੀਪ ਸਿੰਘ,ਗੁਰਜੀਤ ਸਿੰਘ ਪੰਡੋਰੀ ਨਿੱਝਰਾਂ,ਵਰਿੰਦਰ ਜੀਤ ਸਿੰਘ
ਵਿਸ਼ਾਲ,ਕਾਕਾ,ਬਬਲੂ,ਜਸਵਿੰਦਰ ਸਿੰਘ
ਪਲਵਿੰਦਰ ਸਿੰਘ,ਮਾਸਟਰ ਬਲਵਿੰਦਰ ਸਿੰਘ,ਮਾਸਟਰ ਸੁਰਿੰਦਰ ਸਿੰਘ ਪੀ ਟੀ
ਗੁਰਦੀਪ ਸਿੰਘ,ਪਿੰਕੀ ਭਾਰਦਵਾਜ,
ਧਰਮਿੰਦਰ ਸਿੰਘ,ਧਨਪਤ ਭਿੰਦਾ,ਲਵਪ੍ਰੀਤ ਸਿੰਘ,ਤਜਿੰਦਰ ਝਿੰਮ,ਹਨੀ,ਮਨਪ੍ਰੀਤ ਬੱਧਣ,ਪਲਵਿੰਦਰ ਸੰਧੂ,ਸਹਿਜਪਾਲ ਸਿੰਘ ਬੱਧਣ,ਜਸਵਿੰਦਰ ਸਿੰਘ,ਕਮਲ,ਚਮਨ ਲਾਲ,ਸੌਰਵ,ਵਿਕਰਮ ਸੰਧੂ,ਪ੍ਰਿੰਸ,ਰਵੀਪਾਲ ਆਦਿ ਹਾਜ਼ਰ ਸਨ ।