ਚੋਰੀ ਦੇ ਵਾਹਨ ‘ਤੇ ਘੁੰਮਦੇ 2 ਵਿਅਕਤੀ ਕੀਤੇ ਕਾਬੂ

ਜਲੰਧਰ (ਪਰਮਜੀਤ ਪਮਮਾ/ਲਵਜੀਤ/ਕੂਨਾਲ ਤੇਜੀ)
ਥਾਣਾ ਨੰਬਰ 6 ਦੀ ਸਭ ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੀ ਐਕਟਿਵਾ ‘ਤੇ ਘੁੰਮ ਰਹੇ 2 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ 7 ਚੋਰੀਸ਼ੁਦਾ ਦੋਪਹੀਆ ਵਾਹਨ ਬਰਾਮਦ ਕੀਤੇ।
ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਤਲੁਜ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਮਾਡਲ ਵਾਲੀ ਸਾਈਡ ਤੋਂ ਆ ਰਹੇ 2 ਨੌਜਵਾਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਐਕਟਿਵਾ ਵਾਪਸ ਮੋੜ ਲਈ ਪਰ ਭੀੜ ਜ਼ਿਆਦਾ ਹੋਣ ਕਾਰਨ ਉਹ ਐਕਟਿਵਾ ਤੋਂ ਡਿੱਗ ਪਏ। ਉਨ੍ਹਾਂ ਨੂੰ ਕਾਬੂ ਕਰਕੇ ਪੁਲੀਸ ਪਾਰਟੀ ਨੇ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਆਪਣਾ ਨਾਮ ਰਣਜੀਤ ਪਾਸਵਾਨ ਅਤੇ ਮਹੇਸ਼ ਪਾਂਡੇ ਦੋਵੇਂ ਵਾਸੀ ਚਾਵਲਾ ਕਰਿਆਨਾ ਸਟੋਰ ਨੇੜੇ ਕਾਗਜ਼ ਪਾਵਨ ਦੱਸਿਆ। ਜਦ ਉਨ੍ਹਾਂ ਕੋਲੋਂ ਐਕਟਿਵਾ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਉਹ ਟਾਲ ਮਟੋਲ ਕਰਨ ਲੱਗਾ ਜਦ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਐਕਟਿਵਾ ਉਨ੍ਹਾਂ ਨੇ ਮਾਡਲ ਟਾਊਨ ਦੇ ਗੀਤਾ ਮੰਦਰ ਕੋਲੋਂ ਚੋਰੀ ਕੀਤੀ ਹੈ।
ਜਿਸ ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਬਾਅਦ ਵਿਚ ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੇ ਅਲੱਗ ਅਲੱਗ ਥਾਵਾਂ ਤੋਂ ਚੋਰੀ ਕੀਤੀਆਂ 3 ਐਕਟਿਵਾ ‘ਤੇ 3 ਮੋਟਰਸਾਈਕਲ ਹੋਰ ਉਜਾੜ ਜਗ੍ਹਾ ਤੋਂ ਬਰਾਮਦ ਕਰਵਾਏ। ਚੌਕੀ ਇੰਚਾਰਜ ਨੇ ਬੋਲਦੇ ਹੋਏ ਕਿਹਾ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਜਾਂਚ ਕੀਤੀ ਜਾਵੇਗੀ ਕਿ ਇਨ੍ਹਾਂ ਦੇ ਨਾਲ ਹੋਰ ਕੌਣ-ਕੌਣ ਜੁੜੇ ਹੋਏ ਹਨ।

2 thoughts on “ਚੋਰੀ ਦੇ ਵਾਹਨ ‘ਤੇ ਘੁੰਮਦੇ 2 ਵਿਅਕਤੀ ਕੀਤੇ ਕਾਬੂ

Leave a Reply

Your email address will not be published. Required fields are marked *

error: Content is protected !!