ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋ 200 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ।

(ਪਰਮਜੀਤ ਪੰਮਾ/ਜਸਕੀਰਤ ਰਾਜਾ) ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ . ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ ਉਪ ਪੁਲਿਸ ਕਪਤਾਨ , ਡਿਟੈਕਟਿਵ ਜਲੰਧਰ ਦਿਹਾਤੀ , ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ – ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵੱਲੋ 02 ਨਸ਼ਾ ਤਸਕਰਾਂ ਨੂੰ 200 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 11.06.2021 ਨੂੰ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ – ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ । ਜਿਸਤੇ ਏ.ਐਸ.ਆਈ ਗੁਰਮੀਤ ਰਾਮ ਅਤੇ ਸੀ.ਆਈ.ਏ ਸਟਾਫ -2 ਦੀ ਪੁਲਿਸ ਪਾਰਟੀ ਵੱਲੋਂ ਨੇੜੇ ਰੇਲਵੇ ਸ਼ਟੇਸ਼ਨ , ਕਪੂਰਥਲਾ ਰੋਡ , ਕਰਤਾਰਪੁਰ ਵਿਖੇ ਚੈਕਿੰਗ ਦੌਰਾਨ 02 ਨੋਜਵਾਨ ਰਣਬੀਰ ਸਿੰਘ ਉਰਫ ਬੀਰ ( ਉਮਰ 19 ਸਾਲ ) ਪੁੱਤਰ ਬਲਜਿੰਦਰ ਸਿੰਘ ਵਾਸੀ ਮਡਰੀ ਕਲਾਂ , ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਅਤੇ ਗਗਨਦੀਪ ਸਿੰਘ ਉਰਫ ਗੱਗਾ ਉਮਰ ( 25 ਸਾਲ ) ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪੱਤੀ ਨੰਦ ਕੀ ਪਿੰਡ ਬੰਡਾਲਾ , ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਦੋਵਾਂ ਪਾਸੋ 10/100 ਗ੍ਰਾਮ ਹੌਇਨ ਕੁੱਲ 200 ਗ੍ਰਾਮ ਹੈਰੋਇਨ ਦੀ ਬ੍ਰਾਮਦਗੀ ਕੀਤੀ ਗਈ ਹੈ । ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 94 ਮਿਤੀ 11.06.2021 ਅ / ਧ 21 – ਬੀ – 61-85 ਐਨ.ਡੀ.ਪੀ.ਐਸ ਐਕਟ ਥਾਣਾ ਕਰਤਾਰਪੁਰ ਜਲੰਧਰ ( ਦਿਹਾਤੀ ) ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ ਸਟਾਫ -2 ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ । ਦੋਸ਼ੀਆ ਨੇ ਆਪਣੀ ਪੁੱਛ – ਗਿੱਛ ਵਿੱਚ ਰਣਬੀਰ ਸਿੰਘ ਉਰਫ ਬੀਰ ਅਤੇ ਗਗਨਦੀਪ ਸਿੰਘ ਉਰਫ ਗੱਗਾ ਉਕਤ ਨੇ ਦੱਸਿਆ ਕਿ ਉਹਨਾਂ ਦੋਵਾ ਨੇ 10 + 2 ਤੱਕ ਪੜਾਈ ਕੀਤੀ ਹੈ ਅਤੇ ਪੜਾਈ ਤੋਂ ਬਾਅਦ ਉਹ ਵਿਹਲੇ ਹੀ ਹਨ । ਥੋੜੇ ਸਮੇਂ ਵਿੱਚ ਜਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਉਹ ਦੋਵੇਂ ਰਲਕੇ ਪਿੱਛਲੇ ਕੁਝ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਏ । ਇਹ ਹੈਰੋਇਨ ਉਹਨਾਂ ਨੇ ਸੁਭਾਨਪੁਰ , ਜਿਲ੍ਹਾ ਕਪੂਰਥਲਾ ਤੋਂ ਹਾਸਲ ਕੀਤੀ ਸੀ ਅਤੇ ਇਸਦੀ ਡਿਲਵਰੀ ਦੇਣ ਲਈ ਉਹ ਰੇਲਵੇ ਸ਼ਟੇਸ਼ਨ ਕਰਤਾਰਪੁਰ ਕੋਲ ਆਏ ਸਨ ਜਿੱਥੇ ਪੁਲਿਸ ਨੇ ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ । ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾ ਰਹੀ ਹੈ । ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਕੁੱਲ ਬ੍ਰਾਮਦਗੀ : 200 ਗ੍ਰਾਮ ਹੈਰੋਇਨ

2 thoughts on “ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋ 200 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ।

Leave a Reply

Your email address will not be published. Required fields are marked *

error: Content is protected !!