13 ਜੂਨ ਦਿਨ ਐਤਵਾਰ ਨੂੰ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਜਮਹੂਰੀ ਕਾਰਕੁਨਾਂ ਦੇ ਲਈ ਪ੍ਰੋਗਰਾਮ ਕੀਤਾ ਜਾਵੇਗਾ- ਸ਼ਿੰਗਾਰਾ ਸਿੰਘ ਮਾਨ


ਨਵੀਂ ਦਿੱਲੀ ( ਸਵਰਨ ਜਲਾਣ )
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿਕਰੀ ਬਾਰਡਰ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਮਹੂਰੀ ਹੱਕਾਂ ਦਾ ਦਮਨ ਕਰਨ ਵਾਲੇ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਇਨ੍ਹਾਂ ਕਾਨੂੰਨਾਂ ਅਧੀਨ ਜੇਲੀਂ ਡੱਕੇ ਜਮਹੂਰੀ ਕਾਰਕੁੰਨਾ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਦੇਸ਼ ਦੀਆਂ ਜਮਹੂਰੀ ਜਥੇਬੰਦੀਆਂ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 1 ਜੂਨ ਤੋਂ 15 ਜੂਨ ਤੱਕ ਪੰਦਰਵਾੜਾ ਮਨਾਉਣ ਦੇ ਦਿੱਤੇ ਸੱਦੇ ਦੀ ਕੜੀ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 13 ਜੂਨ ਦਿਨ ਐਤਵਾਰ ਨੂੰ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਜਮਹੂਰੀ ਕਾਰਕੁਨਾਂ ਦੇ ਲਈ ਪ੍ਰੋਗਰਾਮ ਕੀਤਾ ਜਾਵੇਗਾ ਜਿਸ ‘ਚ ਬੁੱਧੀਜੀਵੀ ਹਿੱਸੇ ਅਤੇ ਉੱਘੀਆਂ ਨਾਟਕਕਾਰ ਹਸਤੀਆਂ ਵੀ ਸ਼ਾਮਲ ਹੋਣਗੀਆਂ।ਜਿਨ੍ਹਾਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਸਰਕਾਰ ਵੱਲੋਂ ਕਿਰਤੀ ਲੋਕਾਂ ਦੇ ਵਿਰੁੱਧ ਲਏ ਫ਼ੈਸਲਿਆਂ ਨੂੰ ਲਿਖ ਕੇ ਅਤੇ ਬੋਲ ਕੇ ਲੋਕਾਂ ‘ਚ ਨਸ਼ਰ ਕੀਤਾ ਹੈ।ਇਸ ਤੋਂ ਇਲਾਵਾ ਬੇਕਸੂਰ ਮੁੰਡੇ ਕੁੜੀਆਂ ਵੀ ਸ਼ਾਮਲ ਹਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਪਹਿਲਾਂ ਦਿੱਲੀ ‘ਚ ਫਿਰਕੂ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਮਗਰੋਂ ਉਨ੍ਹਾਂ ਨੂੰ ਹੀ ਹਿੰਸਾ ਦਾ ਜ਼ਿੰਮੇਵਾਰ ਕਰਾਰ ਦੇ ਕੇ ਜੇਲ੍ਹਾਂ ‘ਚ ਸੁੱਟ ਦਿੱਤਾ ਗਿਆ ਤਾਂ ਅਜਿਹੇ ਮੌਕੇ ਸਾਡਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੇ ਹੱਕ ‘ਚ ਆਵਾਜ਼ ਉਠਾਈਏ।
ਸੂਬਾ ਆਗੂ ਰੂਪ ਸਿੰਘ ਛੰਨਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹਨ੍ਹੇਰੀ,ਝੱਖੜ ਆਉੁਣ ਕਾਰਨ ਸਟੇਜ ‘ਤੇ ਲੱਗੇ ਹੋਏ ਟੈਂਟ ਅਤੇ ਪਾਈਪਾਂ ਦਾ ਤਿੰਨ ਚਾਰ ਦਫਾ ਕਾਫ਼ੀ ਨੁਕਸਾਨ ਹੋਣ ਕਰਕੇ ਜਥੇਬੰਦੀ ਨੇ ਸੋਚ ਸਮਝ ਕੇ ਸਟੇਜ ਵਾਸਤੇ ਪੱਕਾ ਸ਼ੈੱਡ ਬਣਾਉਣ ਦੀ ਵਿਉਂਤ ਉਲੀਕੀ ਜਿਸ ਦਾ ਆਰਡਰ ਪਟਿਆਲੇ ਦੀ ਇੱਕ ਕੰਪਨੀ ਨੂੰ ਦੇ ਦਿੱਤਾ ਹੈ ਅਤੇ ਸਟੇਜ ਵਾਸਤੇ ਦਾਨੀ ਸੱਜਣਾਂ ਵੱਲੋਂ ਫੰਡ ਵੀ ਆ ਰਹੇ ਹਨ।ਆਉਣ ਵਾਲੇ ਥੋੜ੍ਹੇ ਦਿਨਾਂ ‘ਚ ਹੀ ਸਟੇਜ ਦਾ ਪੱਕਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਬਠਿੰਡਾ ਦੇ ਔਰਤ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੌਟੜਾ ਨੇ ਕਿਹਾ ਕਿ ਜਿਹੜੇ ਸੰਗੀਨ ਕੇਸਾਂ ‘ਚ ਭਾਰਤ ਦੇ ਬੁੱਧੀਜੀਵੀ ਅਤੇ ਜਮਹੂਰੀ ਕਾਰਕੁੰਨ ਜੇਲ੍ਹਾਂ ‘ਚ ਨਾਜਾਇਜ਼ ਬੰਦ ਕੀਤੇ ਹੋਏ ਹਨ।ਉਨ੍ਹਾਂ ਦੀ ਬਿਨਾਂ ਸਰਤ ਰਿਹਾਈ ਲਈ ਕੱਲ ਦੀ ਸਟੇਜ ਤੋਂ ਜਥੇਬੰਦੀ ਵੱਲੋਂ ਜ਼ੋਰਦਾਰ ਮੰਗ ਰੱਖੀ ਜਾਵੇਗੀ।
ਡੀਐਮਸੀ ਲੁਧਿਆਣਾ ਤੋਂ ਸਾਬਕਾ ਡਾਕਟਰ ਅਤੇ ਡਾ: ਜਥੇਬੰਦੀ ਦੇ ਪ੍ਰਧਾਨ ਅਰੁਨ ਮਿਸ਼ਰਾ ( ਕੰਨ,ਨੱਕ ਅਤੇ ਗਲਾ ਦੇ ਮਾਹਿਰ ) ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਅਗਲੇ ਹਫ਼ਤੇ ਤੋਂ ਕੈਂਪ ਲਾ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ।ਸੁਣਨ ਵਾਲੀਆਂ ਮਸ਼ੀਨਾਂ ਫਰੀ ਦਿੱਤੀਆਂ ਜਾਣਗੀਆਂ।ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾ ਰਹੀ ਲੁੱਟ ਦੀ ਵੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ
ਹਰਵਿੰਦਰ ਸਿੰਘ ਦੀਵਾਨਾ ਦੀ ਨਿਰਦੇਸ਼ਨਾ ਹੇਠ ਚੇਤਨਾ ਕਲਾ ਕੇਂਦਰ ਬਰਨਾਲਾ (ਪਲਸ ਮੰਚ) ਵੱਲੋਂ ” “ਪੰਜਾਬ ‘ਚ ਆਵਾਜ਼ਾਂ ਮਾਰਦਾ” ਨਾਟਕ ਪੇਸ਼ ਕੀਤਾ ਗਿਆ।
ਸਟੇਜ ਸੰਚਾਲਨ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਬਾਖੂਬੀ ਨਿਭਾਈ ਅਤੇ ਬਿੱਟੂ ਮੱਲਣ,ਯੁਵਰਾਜ ਸਿੰਘ ਘੁਡਾਣੀ,ਨਾਹਰ ਗੁੰਮਟੀ, ਪਰਮਜੀਤ ਕੌਰ ਸਮੂਰਾ,,ਮਨਜੀਤ ਸਿੰਘ ਘਰਾਚੋਂ ਅਤੇ ਸੀਤਾ ਰਾਣੀ ਫ਼ਾਜ਼ਿਲਕਾ ਨੇ ਵੀ ਸੰਬੋਧਨ ਕੀਤਾ।

8 thoughts on “13 ਜੂਨ ਦਿਨ ਐਤਵਾਰ ਨੂੰ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਜਮਹੂਰੀ ਕਾਰਕੁਨਾਂ ਦੇ ਲਈ ਪ੍ਰੋਗਰਾਮ ਕੀਤਾ ਜਾਵੇਗਾ- ਸ਼ਿੰਗਾਰਾ ਸਿੰਘ ਮਾਨ

  1. Thanks for the unique tips provided on this blog. I have noticed that many insurers offer prospects generous savings if they opt to insure many cars with them. A significant volume of households have got several motor vehicles these days, specifically those with old teenage kids still living at home, plus the savings for policies can easily soon increase. So it will pay to look for a great deal.

  2. I’m really impressed with your writing skills and also with the layout on your blog. Is this a paid theme or did you modify it yourself? Either way keep up the nice quality writing, it抯 rare to see a nice blog like this one today..

  3. Oh my goodness! an incredible article dude. Thanks Nevertheless I am experiencing challenge with ur rss . Don抰 know why Unable to subscribe to it. Is there anyone getting similar rss drawback? Anyone who knows kindly respond. Thnkx

Leave a Reply

Your email address will not be published. Required fields are marked *