ਜਲੰਧਰ (ਜਸਕੀਰਤ ਰਾਜਾ/ ਲਵਜੀਤ ਕੁਮਾਰ/ਪਰਮਜੀਤ ਪੰਮਾ) : ਭਜਨ ਲਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ. ਸੀ ਵਿੰਗ ਜਲੰਧਰ ਦੀ ਅਗਵਾਈ ਹੇਠ ਉਹਨਾਂ ਦੇ ਵਿੰਗ ਵਲੋਂ ਅੱਜ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਦੀਆਂ ਪਾਰਟੀ ਪ੍ਰਤੀ ਸ਼ਲਾਘਾਯੋਗ ਕੰਮ ਕਰਨ ਦੇ ਇਵਜ਼ ਵਜੋਂ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਓਹਨਾਂ ਨੂੰ ਪਾਰਟੀ ਵਿੱਚ ਜਨਰਲ ਸਕੱਤਰ ਦਾ ਔਹਦਾ ਦੇਣ ਦੀ ਖੁਸ਼ੀ ਵਜੋਂ ਅਤੇ ਉਹਨਾਂ ਸਨਮਾਨਿਤ ਕਰਨ ਲਈ ਅੱਜ ਇੱਥੇ ਇੱਕ ਸਾਦੇ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਅਪਣੇ ਸੰਬੋਧਨ ਵਿੱਚ ਸ਼੍ਰੀ ਭਜਨ ਲਾਲ ਚੋਪੜਾ ਨੇ ਦੱਸਿਆ ਕੇ ਸ ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਘਰ ਘਰ ਪਹੁੰਚੋਣ ਵਿੱਚ ਬੜੇ ਸ਼ਲਾਘਾਯੋਗ ਉਪਰਾਲੇ ਕਰਦੇ ਚਲੇ ਆ ਰਹੇ ਹਨ,ਅਤੇ ਪਾਰਟੀ ਪ੍ਰਤੀ ਉਹਨਾਂ ਦੀਆਂ ਸ਼ਲਾਘਾ ਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਹੀ ਪਾਰਟੀ ਪ੍ਰਧਾਨ ਵਲੋਂ ਉਹਨਾਂ ਨੂੰ ਪਾਰਟੀ ਵਿੱਚ ਇੱਕ ਅਹਿਮ ਔਹਦਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਸ ਸਰਬਜੀਤ ਸਿੰਘ ਮੱਕੜ ਨੇ ਐਸ ਸੀ ਵਿੰਗ ਜ਼ਿਲਾ ਜਲੰਧਰ ਦੇ ਪ੍ਰਧਾਨ ਅਤੇ ਹੋਰ ਔਹਦੇਦਾਰਾਂ ਦਾ ਉਹਨਾਂ ਨੂੰ ਸਨਮਾਨਿਤ ਕਰਨ ਤੇ ਉਹਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਜਿਸ ਵਿੱਚ ਪਾਰਟੀ ਪ੍ਰਤੀ ਸ਼ਲਾਘਾਯੋਗ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਨੂੰ ਪਾਰਟੀ ਪ੍ਰਧਾਨ ਵਲੋਂ, ਚੰਗੇ ਔਹਦੇ ਕੇ ਸਨਮਾਨਿਤ ਕੀਤਾ ਜਾਂਦਾ ਜਾਂਦਾ ਹੈ, ਇਸ ਮੌਕੇ ਸ਼੍ਰੀ ਭਜਨ ਲਾਲ ਚੋਪੜਾ,ਸ ਸੋਦਾਗਰ ਸਿੰਘ ,ਔਜਲਾ, ਦੇ ਨਾਲ ,ਸੁਰਜੀਤ ਸਿੰਘ, ਡਾਕਟਰ ਸਤਪਾਲ ,ਹਰੀ ਪ੍ਰਕਾਸ਼, ਭਾਰਤ ਭੂਸ਼ਣ ਭੱਟੀ, ਪਿਆਰੇ ਲਾਲ ਬੌਬੀ, ਪਰਮਜੀਤ ਪੰਮਾ,ਹਰਵਿੰਦਰ ਸਿੰਘ ਭੱਟੀ, ਰਾਣਾ, ਸੁਖਵਿੰਦਰ ਸਿੰਘ, ਅਜੈ ਕੁਮਾਰ, ਦੇਵਰਾਜ, ਰਾਜੇਸ਼ ਕੁਮਾਰ ਬਿੱਟੂ, ਕ੍ਰਿਸ਼ਨ ਲਾਲ, ਜੀਤਾ ਸਰਪੰਚ, ਸੁਖਵਿੰਦਰ ਸਿੰਘ, ਰਾਜਿੰਦਰ ਕੁਮਾਰ, ਹਰਪ੍ਰੀਤ ਚੋਪੜਾ, ਦੇਵਰਾਜ, ਪਿਆਰੇ ਲਾਲ, ਸਿਕੰਦਰ ਸਿੰਘ ਮਲੂਕਾ, ਜੱਸਪਾਲ ,ਅਰੁਣ ਕੁਮਾਰ