ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋ 26 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 12 ਵਿਅਕਤੀਆਂ ਨੂੰ ਸਮੇਤ ਇੱਕ ਟਰੱਕ ਨੰਬਰ PB06 – M – 2677 ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ।

 

( ਪਰਮਜੀਤ ਪਮਮਾ/ਕੂਨਾਲ ਤੇਜੀ/ਵਿਵੇਕ)
ਸ੍ਰੀ ਨਵੀਨ ਸਿੰਗਲਾ ਆਈ.ਪੀ.ਐੱਸ . ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ , ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਰਣਜੀਤ ਸਿੰਘ ਬਦੇਸ਼ਾ ਪੀ.ਪੀ.ਐਸ , ਉਪ ਪੁਲਿਸ ਕਪਤਾਨ , ਡਿਟੈਕਟਿਵ ਜਲੰਧਰ ਦਿਹਾਤੀ , ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ 02 ਵਿਅਕਤੀਆ ਨੂੰ 26 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਸਮੇਤ ਇੱਕ ਟਰੱਕ ਨੰਬਰ PB06 – M – 2677 ਦੇ ਕਾਬੂ ਕੀਤਾ ਗਿਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ , ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 09.06.2021 ਨੂੰ ਸੀ.ਆਈ.ਏ ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਨਿਗਰਾਨੀ ਵਿੱਚ ਵਿਸ਼ੇਸ ਟੀਮ ਤਿਆਰ ਕੀਤੀ ਗਈ । ਜਿਸਤੇ ਪਿੰਡ ਦਿਆਲਪੁਰ ਵਿਖੇ ਜਲੰਧਰ ਅੰਮ੍ਰਿਤਸਰ ਹਾਈਵੇ ਪਰ ਨਾਕਾਬੰਦੀ ਦੌਰਾਨ ਚੈਕਿੰਗ ਦੌਰਾਨ ਸੀ.ਆਈ.ਏ ਸਟਾਫ -2 ਦੀ ਪੁਲਿਸ ਪਾਰਟੀ ਵਲੋਂ ਇੱਕ ਟਰੱਕ ਨੰਬਰ PB06 – M – 2677 ਦੀ ਚੈਕਿੰਗ ਦੌਰਾਨ ਇਸਦੀ ਬਾਡੀ ਵਿੱਚ ਬਣੇ ਹੋਏ ਸਪੈਸ਼ਲ ਕੈਬਿਨ ਵਿੱਚ 26 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਦੀ ਬ੍ਰਾਮਦਗੀ ਕਰਕੇ ਟਰੱਕ ਦੇ ਡਰਾਈਵਰ ਹਰਜਿੰਦਰ ਕੁਮਾਰ ਉਰਫ ਬੱਬਾ ( ਉਮਰ 48 ਸਾਲ ) ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਖਾਲੂ ਥਾਣਾ ਫੱਤੂਢੀਂਗਾ ਜਿਲ੍ਹਾ ਕਪੂਰਥਲਾ ਅਤੇ ਟਰੱਕ ਦੇ ਕਲੀਨਰ ਮਨੀ ( ਉਮਰ 20 ਸਾਲ ) ਪੁੱਤਰ ਸਰਵਨ ਸਿੰਘ ਵਾਸੀ ਪਿੰਡ ਖਾਲੂ ਥਾਣਾ ਫੱਤੂ ਢੀਗਾ ਜਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕੀਤਾ ਹੈ । ਦੋਵਾਂ ਦੋਸ਼ੀਆ ਹਰਜਿੰਦਰ ਕੁਮਾਰ ਉਰਫ ਬੱਬਾ ਅਤੇ ਮਨੀ ਦੇ ਵਿਰੁੱਧ ਮੁਕੱਦਮਾ ਨੰਬਰ 93 ਮਿਤੀ 09.06.2021 ਅ / ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਕਰਤਾਰਪੁਰ ਜਲੰਧਰ ( ਦਿਹਾਤੀ ) ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਮੁਕੱਦਮਾ ਦੀ ਤਫਤੀਸ਼ ਸੀ.ਆਈ.ਏ ਸਟਾਫ -2 ਦੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ । ਦੋਸ਼ੀਆ ਨੇ ਆਪਣੀ ਪੁੱਛ – ਗਿੱਛ ਵਿੱਚ ਹਰਜਿੰਦਰ ਸਿੰਘ ਉਰਫ ਬੱਬਾ ਅਤੇ ਮਨੀ ਉਕਤ ਨੇ ਦੱਸਿਆ ਕਿ ਉਹ ਪੰਜਾਬ ਤੋਂ ਟਰੱਕ ਨੰਬਰ PB06 – M – 2677 ਵਿੱਚ ਹਦਵਾਣਾ ਭਰਕੇ ਸ੍ਰੀਨਗਰ ਗਏ ਸੀ ਅਤੇ ਗੱਡੀ ਖਾਲੀ ਕਰਨ ਤੋਂ ਬਾਅਦ ਟਰੱਕ ਵਿੱਚ ਬਣਾਏ ਸਪੈਸ਼ਲ ਕੈਬਿਨ ਵਿੱਚ ਡੋਡੇ ਚੂਰਾ ਪੋਸਤ ਭਰ ਕੇ ਲੈ ਆਏ ਸਨ ਜੋ ਉਹਨਾਂ ਨੇ ਪੰਜਾਬ ਆ ਕੇ ਮੁਨਾਫਾ ਕਮਾ ਕੇ ਅੱਗੇ ਗਾਹਕਾਂ ਨੂੰ ਵੇਚਣਾ ਸੀ । ਜੋ ਦੋਵਾਂ ਹੀ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮਾ ਵਿੱਚ ਹੋਰ ਤਫਤੀਸ਼ੀ ਕੀਤੀ ਜਾਵੇਗੀ । ਕੁੱਲ ਬ੍ਰਾਮਦਗੀ : 1. 26 ਕਿੱਲੋ ਗ੍ਰਾਮ ਪੋਸਤ 2. ਇੱਕ ਟਰੱਕ ਨੰਬਰ PB06 – M – 2677

2 thoughts on “ਜਿਲ੍ਹਾ ਜਲੰਧਰ ( ਦਿਹਾਤੀ ) ਦੇ ਸੀ.ਆਈ.ਏ. ਸਟਾਫ -2 ਵਲੋ 26 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 12 ਵਿਅਕਤੀਆਂ ਨੂੰ ਸਮੇਤ ਇੱਕ ਟਰੱਕ ਨੰਬਰ PB06 – M – 2677 ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ।

Leave a Reply

Your email address will not be published. Required fields are marked *

error: Content is protected !!