rhrp news-ਜਗਰਾਉਂ ਵਿੱਚ ਦੋ ਥਾਣੇਦਾਰਾਂ ਨੂੰ ਮਾਰਨ ਵਾਲੇ ਇਨਾਮੀ ਗੈਂਗਸਟਰ ਪੁਲਿਸ ਮੁਕਾਬਲੇ ਵਿੱਚ ਢੇਰ 

ਲੁਧਿਆਣਾ – (ਪਰਮਜੀਤ ਪਮਮਾ/ਬਲਜਿੰਦਰ ਕੂਮਾਰ/ਭਗਵਾਨ ਦਾਸ)
ਜਗਰਾਉਂ ਵਿੱਚ ਦੋ ਥਾਣੇਦਾਰਾਂ ਨੂੰ ਮਾਰਨ ਵਾਲੇ ਇਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਜੈਪਾਲ ਭੁੱਲਰ ‘ਏ’ ਸ਼੍ਰੇਣੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਿਸ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ ਜੈਪਾਲ ਅਤੇ ਜੱਸੀ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਹੋਰ ਮਾਮਲਿਆਂ ਵਿਚ ਕੇਸ ਦਰਜ ਕੀਤਾ ਗਿਆ ਸੀ ਹਾਲ ਹੀ ਵਿੱਚ ਜਗਰਾਉਂ ਵਿੱਚ ਉਸਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ ਸੀ ਜੈਪਾਲ ਤੇ ਪੰਜਾਬ ਪੁਲਿਸ ਨੇ ਇਨਾਮ ਵੀ ਰੱਖਿਆ ਸੀ ਇੰਨਾ ਹੀ ਨਹੀਂ ਇਸ ਗੈਂਗਸਟਰ ਦਾ ਨਾਮ ਫਾਜ਼ਿਲਕਾ ਦੇ ਕਤਲ ਕੇਸ ਵਿੱਚ ਵੀ ਸਾਹਮਣੇ ਆਇਆ ਸੀ ਸੂਤਰਾਂ ਤੋਂ ਖ਼ਬਰ ਆ ਰਹੀ ਹੈ ਕਿ ਦੋ ਥਾਣੇਦਾਰਾਂ ਦੇ ਕਤਲ ਵਿੱਚ ਫਰਾਰ ਹੋਏ ਇਨ੍ਹਾਂ ਮੁਲਜ਼ਮਾਂ ਨੂੰ ਕੋਲਕਾਤਾ ਚ ਪੁਲਿਸ ਨੇ ਮਾਰ ਦਿੱਤਾ ਹੈ

Leave a Reply

Your email address will not be published. Required fields are marked *

error: Content is protected !!