ਜਿਲਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ 03 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿਚੋ 01 ਕਿਲੋਗ੍ਰਾਮ ਹੈਰੋਇਨ , 01 ਦੇਸੀ ਪਿਸਟਲ ਸਮੇਤ ਮੈਗਜੀਨ ਅਤੇ ਕਾਰ ਵਰਨਾ ਬਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ

(ਪਰਮਜੀਤ ਪਮਮਾ/ਵਿਵੇਕ)
ਸ੍ਰੀ ਨਵੀਨ ਸਿੰਗਲਾ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ੍ਰੀ ਮਨਪ੍ਰੀਤ ਸਿੰਘ ਢਿੱਲੋਂ , ਪੀ.ਪੀ.ਐਸ , ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਜਲੰਧਰ ਦਿਹਾਤੀ ਅਤੇ ਸ੍ਰੀ ਦਵਿੰਦਰ ਸਿੰਘ , ਪੀ.ਪੀ.ਐਸ , ਉੱਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਮਾੜੇ ਅਨਸਰਾ ਅਤੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਵੱਲ ਕਾਰ ਵਰਨਾ ਨੰਬਰ PB – 09 – AG – 9419 ਵਿੱਚ 01 ਕਿਲੋਗ੍ਰਾਮ ਹੈਰੋਇਨ , 01 ਦੇਸੀ ਪਿਸਟਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ । 1 ) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ , ਪੀ.ਪੀ.ਐਸ , ਪੁਲਿਸ ਕਪਤਾਨ ( ਇੰਨਵੈਸਟੀਗੇਸ਼ਨ ) ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਬਾਏ ਨਾਕਾਬੰਦੀ ਮੇਨ ਹਾਈਵੇ ਸਤਲੁਜ ਪੁੱਲ ਮੋਜੂਦ ਸੀ ਤਾਂ ਮੋਗਾ ਸਾਈਡ ਤੋਂ ਆ ਰਹੀ ਕਾਰ ਵਰਨਾ ਨੰਬਰ PB – 09 – AG – 9419 ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ , ਜਿਹਨਾਂ ਨੇ ਆਪਣਾ ਨਾਮ ਹੰਸ ਰਾਜ ਸਿੰਘ ਉਰਫ ਹੰਸ ਪੁੱਤਰ ਦਾਰਾ ਸਿੰਘ , ਬਲਵਿੰਦਰ ਸਿੰਘ ਉਰਫ ਗੋਪੀ ਪੁੱਤਰ ਚਾਨਣ ਸਿੰਘ ਅਤੇ ਕੁਲਬੀਰ ਸਿੰਘ ਉਰਫ ਲੱਖਾ ਪੁੱਤਰ ਗੁਰਦੀਪ ਸਿੰਘ ਸਾਰੇ ਵਾਸੀਆਨ ਲਾਟੀਆਵਾਲ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੱਸਿਆ । ਜੋ ਇਹਨਾਂ ਦੀ ਤਲਾਸ਼ੀ ਕਰਨ ਤੇ ਹੰਸ ਰਾਜ ਸਿੰਘ ਉਰਫ ਹੰਸ ਪਾਸੇ 700 ਗ੍ਰਾਮ ਹੈਰੋਇਨ , ਬਲਵਿੰਦਰ ਸਿੰਘ ਉਰਫ ਗੋਪੀ ਪਾਸੋ 200 ਗ੍ਰਾਮ ਹੈਰੋਇਨ , ਕੁਲਬੀਰ ਸਿੰਘ ਉਰਫ ਲੱਖਾ ਪਾਸੋ 00 ਗ੍ਰਾਮ ਹੈਰੋਇਨ ਕੁੱਲ 101 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਫਿਰ ਕਾਰ ਵਰਨਾ ਦੀ ਤਲਾਸ਼ੀ ਕਰਨ ਤੇ ਕਾਰ ਦੇ ਡੈਸ਼ ਬੋਰਡ ਵਿੱਚੋਂ 01 ਪਿਸਟਲ ਦੋਸੀ ਸਮੇਤ ਮੈਗਜੀਨ ਬ੍ਰਾਮਦ ਹੋਇਆ । ਜਿਸ ਤੋਂ ਮੁਕੱਦਮਾ ਨੰਬਰ 103 ਮਿਤੀ 04-06-2021 ਅ / ਧ 21 – C – 61-85 NDPS Act , 25/54/59 Arms Act ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਦੋਸ਼ੀਆ ਨੂੰ ਮੁਕੱਦਮਾ ਵਿਚ ਗ੍ਰਿਫ਼ਤਾਰ ਕਰਕੇ ਇਹਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਹਨ ਅਤੇ ਇਹ ਕਿਹੜੇ ਵਿਅਕਤੀਆਂ ਪਾਸੋ ਹੈਰੋਇਨ ਲੈ ਕੇ ਆਉਂਦੇ ਹਨ ਅਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਹਨ । ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ । ਬਾਮਦਗੀ :- ( ) 01 ਕਿਲੋਗ੍ਰਾਮ ਹੈਰੋਇਨ ( 2 ) ਇੱਕ ਪਿਸਟਲ ਦੇਸੀ ਸਮੇਤ ਮੈਗਜੀਨ ( 3 ) ਇੱਕ ਕਾਰ ਵਰਨਾ ਨੰਬਰ PB – 09 – AG – 9419 ਪੁੱਛਗਿੱਛ ਦੋਸ਼ੀਆ : 1. ਪੁੱਛਗਿੱਛ ਦੌਰਾਨ ਹੰਸ ਰਾਜ ਸਿੰਘ ਉਰਫ ਹੰਸ ( ਉਮਰ 26 ਸਾਲ ) ਪੁੱਤਰ ਦਾਰਾ ਸਿੰਘ ਵਾਸੀ ਲਾਟੀਆਵਾਲ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਨਸ਼ੇ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਨ ਲੱਗ ਪਿਆ ਸੀ । ਜੋ ਇਸ ਦੇ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਰਜਿਸਟਰ ਹਨ । ਜੋ ਇਹ ਕਾਫੀ ਵੱਡੇ ਪੱਧਰ ਤੇ ਨਸ਼ੇ ਦੀ ਸਮੱਗਲਿੰਗ ਕਰਦਾ ਹੈ ਅਤੇ ਇਸ ਦੇ ਅਫਰੀਕਨ ਵਿਅਕਤੀਆ ਨਾਲ ਸਬੰਧ ਹਨ । 1. ਮੁਕੱਦਮਾ ਨੰਬਰ 05 ਮਿਤੀ 05.01.2020 ਅ / ਧ 307 , 186,332,353,224,25,427 , 148 , 149 ਭ : ਦ ਥਾਣਾ ਸੁਲਤਾਨਪੁਰ ਲੋਧੀ ਜ਼ਿਲਾ ਕਪੂਰਥਲਾ ॥ 2. ਮੁਕੱਦਮਾ ਨੰਬਰ 126 ਮਿਤੀ 01.08.19 ਅ / ਧ 21 / 29-61-85 NDPS Act ਥਾਣਾ ਸਦਰ ਕਪੂਰਥਲਾਂ । 2. ਪੁੱਛਗਿੱਛ ਦੌਰਾਨ ਬਲਵਿੰਦਰ ਸਿੰਘ ਉਰਫ ਗੋਪੀ ( ਉਮਰ 23 ਸਾਲ ) ਪੁੱਤਰ ਚਾਨਣ ਸਿੰਘ ਵਾਸੀ ਲਾਟੀਆਵਾਲ ਨੇ ਦੱਸਿਆ ਕਿ ਉਹ ਸਾਲ 2020 ਵਿੱਚ ਵਿਦੇਸ਼ ਦੁਬਈ ਤੋਂ ਆ ਕੇ ਹੁਣ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਖੇਤੀਬਾੜੀ ਦੇ ਕੰਮ ਦੇ ਨਾਲ ਨਾਲ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ । ਜੋ ਇਸ ਦੇ ਪਿਤਾ ਚਾਨਣ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਲਾਟੀਆਵਾਲ ਪਾਸੋ 50 ( ) ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 243 ਮਿਤੀ 19.08.24920 ) ਅ / ਧ 21-61-85 NDPS Act ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਸੀ , ਜੋ ਹੁਣ ਜੇਲ ਵਿੱਚ ਹੈ । ਜੇ ਇਹ ਆਪਣੇ ਪਿਤਾ ਦੇ ਜੇਲ ਵਿੱਚ ਜਾਣ ਤੋਂ ਬਾਅਦ ਖੁਦ ਹੈਰੋਇਨ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ । 3. ਪੁੱਛਗਿੱਛ ਦੌਰਾਨ ਕੁਲਬੀਰ ਸਿੰਘ ਉਰਫ ਲੱਖਾ ( ਉਮਰ 36 ਸਾਲ ) ਪੁੱਤਰ ਗੁਰਦੀਪ ਸਿੰਘ ਵਾਸੀ ਲਾਟੀਆਵਾਲ ਨੇ ਦੱਸਿਆ ਕਿ ਉਹ ਪਿੰਡ ਲਾਟੀਆਵਾਲ ਵਿੱਚ RMP ਡਾਕਟਰ ਦੀ ਦੁਕਾਨ ਕਰਦਾ ਹੈ ਅਤੇ ਇਸ ਦੇ ਨਾਲ ਨਾਲ ਉਹ ਕਾਫੀ ਸਮੇਂ ਤੋਂ ਨਸ਼ੇ ਦੀ ਸਮੱਗਲਿੰਗ ਵੀ ਕਰਦਾ ਹੈ । ਜੋ ਇਸ ਦੇ ਖਿਲਾਵ ਪਹਿਲਾ ਵੀ ਨਸ਼ੇ ਦੀ ਸਮੱਗਲਿੰਗ ਦੇ ਵੀ ਮੁਕੱਦਮੇ ਦਰਜ ਰਜਿਸਟਰ ਹਨ । 1. ਮੁਕੱਦਮਾ ਨੰਬਰ 46 ਮਿਤੀ 🙂 , 43.15 ਅ / ਧ 21-61-85 NDPS Act ਥਾਣਾ ਸ਼ਾਹਕੋਟ ( 10 ਗ੍ਰਾਮ ਹੈਰੋਇਨ 2. ਮੁਕੱਦਮਾ ਨੰਬਰ 209 ਮਿਤੀ 02.08.17 ਅ / ਧ 22-61-85 NDPS Act ਥਾਣਾ ਸ਼ਾਹਕੋਟ ( 70 ਗ੍ਰਾਮ ਨਸ਼ੀਲਾ ਪਦਾਰਥ ।

One thought on “ਜਿਲਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋ 03 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿਚੋ 01 ਕਿਲੋਗ੍ਰਾਮ ਹੈਰੋਇਨ , 01 ਦੇਸੀ ਪਿਸਟਲ ਸਮੇਤ ਮੈਗਜੀਨ ਅਤੇ ਕਾਰ ਵਰਨਾ ਬਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ

Leave a Reply

Your email address will not be published. Required fields are marked *