ਭਵਾਨੀਗੜ੍ਹ 3 ਜੂਨ (ਸਵਰਨ ਜਲਾਣ)
ਬਲਾਕ ਭਵਾਨੀਗੜ੍ਹ ਦੇ ਪਿੰਡ ਲੱਖੇਵਾਲ ਵਿਖੇ ਬਲਾਕ ਪ੍ਰਧਾਨ ਅਜਾਇਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਨਵਜੋਤ ਕੌਰ ਚੰਨੋ ਵੱਲੋਂ ਮੋਰਚੇ ਵਿਚ ਮਾਤਾਵਾਂ ਭੈਣਾਂ ਦੀ ਸ਼ਮੂਲੀਅਤ ਵਧਾਉਣ ਲਈ ਮੀਟਿੰਗ ਕੀਤੀ ਗਈ । ਨਵਜੋਤ ਕੌਰ ਚੰਨੋਂ ਨੇ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਇਹ ਲੜਾਈ ਹੁਣ ਜ਼ਮੀਨ ਦੀ ਨਹੀਂ ਰਹੀਂ ਸਗੋਂ ਸਾਡੇ ਜ਼ਮੀਰ ਦੀ ਲੜਾਈ ਬਣ ਚੁੱਕੀ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਸਰਕਾਰਾਂ ਹੁਣ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਬਾਉਣਾ ਚਾਹੁੰਦੀਆਂ ਹਨ। ਚੰਨੋਂ ਨੇ ਕਿਹਾ ਕਿ ਸਰਕਾਰ ਕੋਰੋਨਾ ਦੀ ਆੜ ਹੇਠ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਵਿੱਚ ਦੂਗਣੇ ਚੌਗਣੇ ਰੇਟ ਵਧਾ ਕੇ ਆਮ ਲੋਕਾਂ ਦੀ ਲੁੱਟ ਕਰ ਰਹੀਂ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਤੇ ਕਾਬੂ ਪਾਉਣ ਲਈ ਸਾਨੂੰ ਇੱਕਤਰ ਹੋਣ ਦੀ ਲੋੜ ਹੈ। ਉਨ੍ਹਾਂ ਦਲਿਤ ਭਾਈਚਾਰੇ ਬਾਰੇ ਬੋਲਦਿਆਂ ਕਿਹਾ ਕਿ ਦਲਿਤ ਭਾਈਚਾਰਾ ਅਤੇ ਹਰ ਵਰਗ ਦੇ ਲੋਕ ਸਾਡੇ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਅਸੀਂ ਵੀ ਹਮੇਸ਼ਾ ਹਰ ਵਰਗ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਉਨ੍ਹਾਂ ਵੱਲੋਂ ਮਾਈਆਂ ਨੂੰ ਵੱਧ ਤੋਂ ਵੱਧ ਦਿੱਲੀ ਮੋਰਚੇ ਵਿਚ ਅਤੇ ਪੰਜਾਬ ਵਿਚ ਚਲ ਰਹੇ ਮੋਰਚਿਆਂ ਵਿਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਗਈ |
ਇਸ ਮੌਕੇ ਉਨ੍ਹਾਂ ਨਾਲ :- ਇਕਾਈ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲ, ਔਰਤ ਇਕਾਈ ਵਿੰਗ ਦੇ ਪ੍ਰਧਾਨ ਹਰਮੇਸ਼ ਕੌਰ ਲੱਖੇਵਾਲ, ਅਮਰਜੀਤ ਕੌਰ ਲੱਖੇਵਾਲ ਆਦਿ ਮੌਜੂਦ ਸਨ
Thanks for sharing. I read many of your blog posts, cool, your blog is very good. https://www.binance.com/ar-BH/register?ref=S5H7X3LP
Thanks for sharing. I read many of your blog posts, cool, your blog is very good.