ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਲੋਹੀਆਂ ਦੇ ਪਿੰਡ ਪਿੱਪਲ਼ੀ ਵਿੱਚ 13 ਜੂਨ ਨੂੰ ਦਿੱਲੀ ਜਾ ਰਹੇ ਜੱਥੇ ਸੰਬੰਧੀ ਹੋਈ ਵਿਸਾਲ ਮੀਟਿੰਗ,5 ਜੂਨ ਨੂੰ ਸਾੜੀਆਂ ਜਾਣਗੀਆਂ ਕਾਲੇ ਕਨੂੰਨਾਂ ਦੀਆ ਕਾਪੀਆਂ ਅਤੇ ਫੂਕੇ ਜਾਣਗੇ ਮੋਦੀ ਸਰਕਾਰ ਦੇ ਪੁਤਲੇ—-ਸਤਨਾਮ ਸਿੰਘ ਪੱਨੂ।

ਲੋਹੀਆ 1 ਜੂਨ (ਸਵਰਨ ਜਲਾਣ)
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਜੋਗ ਅਗਵਾਈ ਵਿੱਚ ਲੋਹੀਆ ਦੇ ਪਿੰਡ ਪਿੱਪਲ਼ੀ ਮਿਆਣੀ ਵਿੱਚ ਵਿਸਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੱਨੂ,ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਉਚੇਚੇ ਤੋਰ ਤੇ ਪਹੁੰਚੇ ਅਤੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਦਾ ਮੁੱਖ ਏਜੰਡਾ ਲੋਕਾਂ ਨੂੰ ਸਰਕਾਰ ਦੁਆਰਾਂ ਕਰੋਨਾਂ ਦਾ ਹਉਆ ਬਣਾਂ ਕੇ ਅੰਦੋਲਨ ਪ੍ਰੱਤੀ ਫੇਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਕਰਨਾ,13 ਜੂਨ ਨੂੰ ਸਿੰਘੂ ਬਾਡਰ ਤੇ ਜਾ ਰਹੇ ਵਿਸਾਲ ਜੱਥੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਾਂ ,ਸਿੰਘੂ ਬਾਡਰ ਜਾ ਰਹੇ ਜੱਥੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਨੂੰ ਜ਼ਮੀਨੀ ਬਣਾਉਣਾ, ਸਾਰੇ ਪਿੰਡਾਂ ਵਿੱਚ ਬੀਬੀਆਂ ਦੀਆ ਕਮੇਟੀਆਂ ਬਣਾਉਣ ਲਈ ਪ੍ਰੇਰਿਤ ਕਰਨਾਂ। ਇਸ ਮੋਕੇ ਤੇ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੱਨੂ ਨੇ ਸਰਕਾਰ ਦੀਆ ਮਾਰੂ ਨੀਤੀਆਂ ਦੇ ਵਿਰੋਧ ਵਿੱਚ 5 ਜੂਨ ਨੂੰ ਕਾਲੇ ਕਨੂੰਨਾਂ ਦੀਆ ਕਾਪੀਆਂ ਸਾੜਨ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਅੇਲਾਨ ਕੀਤਾ ਅਤੇ ਕਿਹਾ ਕਿ ਜਿਨਾਂ ਚਿਰ ਸਰਕਾਰ ਕਾਲੇ ਬਿੱਲ ਵਾਪਸ ਨਹੀਂ ਲੇਦੀ ਉਂਨਾਂ ਚਿਰ ਸਾਡਾ ਸਿੰਘੂ ਬਾਡਰ ਤੇ ਧਰਨਾਂ ਜਾਰੀ ਰਹੇਗਾ ਅਤੇ ਕਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ।
ਇਸ ਮੋਕੇ :-ਹੋਰਨਾਂ ਤੋਂ ਇਲਾਵਾ ਕਿਸ਼ਨ ਦੇਵ ਮਿਆਣੀ, ਅਜੈਬ ਸਿੰਘ ਪਿੱਪਲ਼ੀ, ਭਜਨ ਸਿੰਘ ਪਿੱਪਲ਼ੀ , ਲਖਵੀਰ ਸਿੰਘ ਪਿੱਪਲ਼ੀ ਆਦਿ ਮੌਜੂਦ ਸਨ

One thought on “ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਲੋਹੀਆਂ ਦੇ ਪਿੰਡ ਪਿੱਪਲ਼ੀ ਵਿੱਚ 13 ਜੂਨ ਨੂੰ ਦਿੱਲੀ ਜਾ ਰਹੇ ਜੱਥੇ ਸੰਬੰਧੀ ਹੋਈ ਵਿਸਾਲ ਮੀਟਿੰਗ,5 ਜੂਨ ਨੂੰ ਸਾੜੀਆਂ ਜਾਣਗੀਆਂ ਕਾਲੇ ਕਨੂੰਨਾਂ ਦੀਆ ਕਾਪੀਆਂ ਅਤੇ ਫੂਕੇ ਜਾਣਗੇ ਮੋਦੀ ਸਰਕਾਰ ਦੇ ਪੁਤਲੇ—-ਸਤਨਾਮ ਸਿੰਘ ਪੱਨੂ।

Leave a Reply

Your email address will not be published. Required fields are marked *