ਜਲੰਧਰ (ਪਰਮਜੀਤ ਪਮਮਾ/ਲਵਜੀਤ) ਕਮਿਸ਼ਨਰੇਟ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਕਲਾਊਡ ਗੈਂਗ ਰੇਪ ਵਿੱਚ ਲੋੜੀਂਦਾ ਪੰਜਵਾਂ ਮੁਲਜ਼ਮ ਅਰਸ਼ਦ ਖਾਨ ਵਾਸੀ ਗੜਾ ਨੂੰ ਨਕੋਦਰ ਚੌਕ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਪੈਸ਼ਲ ਜਾਂਚ ਟੀਮ ਅਤੇ ਪੁਲਿਸ ਡਵੀਜ਼ਨ ਨੰਬਰ 6 ਦੀ ਪੁਲਿਸ ਵਲੋਂ ਸਾਂਝੇ ਤੌਰ ’ਤੇ ਬਾਕੀ ਰਹਿੰਦੇ ਮੁਲਜ਼ਮ ਜੋ ਕਿ ਅਪਰਾਧ ਕਰਨ ਤੋਂ ਬਾਅਦ ਭੱਜ ਗਿਆ ਸੀ ਨੂੰ ਕਾਬੂ ਕਰ ਲਿਆ ਹੈ।
ਇਸ ਤੋਂ ਪਹਿਲਾਂ ਪੁਲਿਸ ਟੀਮਾਂ ਵਲੋਂ ਚਾਰ ਮੁਲਜ਼ਮਾਂ ਜਿਸ ਵਿੱਚ ਮੁਖ ਮੁਲਜ਼ਮ ਅਸ਼ੀਸ ਬਾਹਲ ਅਤੇ ਜੋਤੀ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਾਸੀ ਸਨ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੜਤਾਲੀਆ ਅਫ਼ਸਰਾਂ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਇਸ ਕੇਸ ਸਬੰਧੀ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ, ‘ਤੇ ਇਨਾ ਨੂੰ ਜਲਦ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਪੁਲੀਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਇਸ ਕੇਸ ਵਿੱਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਕੇਸ ਵਿੱਚ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕੀਤਾ ਗਿਆ। ਹੁਣ ਪੰਜੇ ਮੁਲਜ਼ਮ ਜਿਸ ਵਿੱਚ ਸੋਹਿਤ ਸ਼ਰਮਾ, ਜੋਤੀ, ਅਸ਼ੀਸ਼ ਬਾਹਲ, ਇੰਦਰ ‘ਤੇ ਅਰਸ਼ਦ ਖਾਣ ਸ਼ਾਮਿਲ ਹਨ। ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਪੈਸ਼ਲ ਜਾਂਚ ਟੀਮ ਵਲੋਂ ਪੜਤਾਲ ਨੂੰ ਮੁਕੰਮਲ ਕਰ ਲਿਆ ਜਾਵੇਗਾ, ‘ਤੇ ਪੀੜਤ ਨੂੰ ਸਮੇਂ ਸਿਰ ਨਿਆਂ ਦੁਆਉਣ ਲਈ ਮੁਲਜ਼ਮਾਂ ਖਿਲਾਫ਼ ਜਲਦ ਤੋਂ ਜਲਦ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਜਾਵੇਗੀ।
Thanks for sharing. I read many of your blog posts, cool, your blog is very good.