ਸੰਗਰੂਰ 28 ਮਈ (ਸਵਰਨ ਜਲਾਣ)
ਸੂਬੇ ਭਰ ਵਿਚ ਪਿਛਲੇ ਕਈ ਦਿਨਾਂ ਤੋਂ ਸਫਾਈ ਕਰਮਚਾਰੀ ਹੜਤਾਲ ਤੇ ਬੈਠੇ ਹਨ ਪਰ ਸਰਕਾਰ ਉਨਾਂ ਦੀ ਕੋਈ ਵੀ ਮੰਗ ਮੰਨਣੀ ਤਾਂ ਦੂਰ ਉਨਾਂ ਦੀ ਮੰਗ ਸੁਨਣ ਵੀ ਨਹੀ ਆ ਰਹੀ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕੀਤਾ।
ਉਨ੍ਹਾਂ ਭਵਾਨੀਗੜ੍ਹ ਵਿਖੇ ਹੜਤਾਲ ਤੇ ਬੈਠੇ ਸਫਾਈ ਕਰਮਚਾਰੀਆਂ ਦੇ ਧਰਨੇ ਵਿਚ ਹਾਜਰੀ ਲਗਵਾਈ ਅਤੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਪੱਕੇ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਪੈਨਸ਼ਨ ਤੁਰੰਤ ਬਹਾਲ ਕਰਨੀ ਚਾਹੀਦੀ ਹੈ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਲੀਡਰ ਪੰਜ ਸਾਲ ਲਈ ਵਿਧਾਇਕ ਜਾਂ ਮੰਤਰੀ ਬਣ ਕੇ ਜਦ ਪੂਰੀ ਉਮਰ ਪੈਨਸ਼ਨ ਲੈ ਕੇ ਸਕਦੇ ਹਨ ਤਾਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਸਹਿਰ ਸਾਫ ਕਰਨ ਵਾਲੇ ਸਫਾਈ ਕਰਮਚਾਰੀ ਪੈਨਸ਼ਨ ਦੇ ਹੱਕਦਾਰ ਕਿਉ ਨਹੀ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਇਨ੍ਹਾਂ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣੀਆ ਚਾਹੀਦੀਆਂ ਹਨ ਕਿਉਂਕਿ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਰਹੇ ਹਨ ਕੂੜੇ ਦੇ ਢੇਰ ਬਿਮਾਰੀਆਂ ਦਾ ਘਰ ਬਣ ਰਹੇ ਹਨ ।
ਇਸ ਮੌਕੇ ਉਨ੍ਹਾਂ ਨਾਲ :- ਆਪ ਆਗੂ ਅਵਤਾਰ ਸਿੰਘ ਤਾਰੀ ਮੀਤ ਪ੍ਰਧਾਨ ਐਸ.ਸੀ ਵਿੰਗ ਸੰਗਰੂਰ, ਬਲਾਕ ਪ੍ਰਧਾਨ ਹਰਦੀਪ ਸਿੰਘ ਤੂਰ ਵੀ ਹਾਜ਼ਰ ਰਹੇ।
Your point of view caught my eye and was very interesting. Thanks. I have a question for you.