ਬੀਕੇਯੂ ਏਕਤਾ ਉਗਰਾਹਾਂ ਬਲਾਕ ਨਾਭਾ ਵੱਲੋਂ ਕਿਸਾਨੀ ਅਤੇ ਕਾਲੇ ਝੰਡੇ ਲਾ ਕੇ ਪਿੰਡਾਂ ਵਿੱਚ ਰੋਸ਼ ਮਾਰਚ ਕੱਢਿਆ ਗਿਆ

ਨਾਭਾ 25 ਮਈ (ਗੁਰਪ੍ਰੀਤ ਬਰਸਟ/ਸਵਰਨ ਜਲਾਣ)
ਅੱਜ ਬੀਕੇਯੂ ਏਕਤਾ ਉਗਰਾਹਾਂ ਬਲਾਕ ਨਾਭਾ ਦੇ ਆਗੂਆਂ ਵੱਲੋਂ ਆਪਣੇ ਮੋਟਰਸਾਈਕਲਾਂ ਤੇ ਕਿਸਾਨੀ ਝੰਡੇ ਅਤੇ ਕਾਲੇ ਝੰਡੇ ਲਗਾ ਕੇ ਪਿੰਡਾਂ ਵਿੱਚ ਰੋਸ਼ ਮਾਰਚ ਰੈਲੀ ਕੱਢੀ ਗਈ। ਕਿਸਾਨ ਆਗੂ ਹਰਪ੍ਰੀਤ ਸਿੰਘ ਥੂਹੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ 26 ਮਈ ਨੂੰ ਮੋਦੀ ਸਰਕਾਰ ਦੇ ਕਾਰਜਕਾਲ ਨੂੰ 7 ਸਾਲ ਪੂਰੇ ਹੋ ਜਾਣਗੇ ਪਰ ਆਮ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਸਗੋਂ ਕਿਸਾਨੀ ਵਿਰੁੱਧ ਤਿੰਨ ਕਾਲ਼ੇ ਕਾਨੂੰਨ ਅਤੇ ਗਰੀਬ ਲੋਕਾਂ ਲਈ 2020 ਬਿਜ਼ਲੀ ਐਕਟ ਲਾਗੂ ਕਰਕੇ ਆਮ ਲੋਕਾਂ ਉਪਰ ਮਹਿੰਗਾਈ ਦਾ ਬੋਝ ਪਾਇਆ ਹੈ । ਸੰਜੁਕਤ ਮੋਰਚੇ ਦੀ ਕਾਲ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਾਭਾ ਦੇ ਪਿੰਡ ਥੂਹੀ, ਮੈਹਸ, ਕਲਹਿਮਜਰਾ,ਸੋਜਾ, ਸੁਰਾਜਪੁਰ,ਬਨੇਰਾ ਕਲਾਂ,ਅਗੇਤਾ,ਧਾਰੋਂਕੀ ਵਿੱਚ ਮੋਟਰਸਾਈਕਲ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ। ਕਿ ਜੋ ਕਾਲੇ ਕਾਨੂੰਨ ਦੇ ਖਿਲਾਫ ਦਿੱਲੀ ਬਾਰਡਰ ਤੇ ਕਿਸਾਨ ਮਜ਼ਦੂਰ ਬੈਠੇ ਹਨ। ਉਹਨਾਂ ਨੂੰ 26 ਮਈ ਨੂੰ 6 ਮਹੀਨੇ ਪੂਰੇ ਹੋ ਜਾਣ ਗਏ ਅਤੇ ਮੋਦੀ ਦੀ ਸਰਕਾਰ ਬਣੀ ਨੂੰ 7 ਸਾਲ ਪੂਰੇ ਹੋ ਜਾਣਗੇ। ਉਸ ਦੇ ਰੋਸ ਵਜੋਂ ਕੱਲ ਨੂੰ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆ ਫੁਕੀਆ ਜਾਣਗੀਆਂ। ਅਤੇ ਘਰਾਂ ਤੇ ਵਹੀਕਲਾਂ ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਆਉਣ ਵਾਲੀ 28,29,30 ਤਰੀਕ ਨੂੰ ਪਟਿਆਲਾ ਵਿੱਚ ਪੰਜਾਬ ਸਰਕਾਰ ਦੇ ਖਿਲਾਫ 3 ਦਿਨ ਦਾ ਦਿਨ ਰਾਤ ਦਾ ਪੱਕਾ ਮੋਰਚਾ ਲਗਾਇਆ ਜਾਵੇਗਾ।
ਇਸ ਮੌਕੇ:- ਕਿਸਾਨ ਆਗੂ ਬਲਵੰਤ ਸਿੰਘ ਅਗੇਤਾ, ਹਰਪ੍ਰੀਤ ਸਿੰਘ ਥੂਹੀ, ਅੰਗਰੇਜ ਸਿੰਘ ਬਨੇਰਾ ਕਲਾ, ਮਨਜੋਦ ਸੋਜਾ, ਸੂਖਚੈਨ ਸਿੰਘ ਮੇਹਸ, ਕੁਲਵਿੰਦਰ ਸਿੰਘ ਕਲਹਿਮਜਰਾ, ਜਸਵੀਰ ਸਿੰਘ ਸੁਰਾਜਪੁਰ ਆਦਿ ਮੌਜੂਦ ਸਨ।

4 thoughts on “ਬੀਕੇਯੂ ਏਕਤਾ ਉਗਰਾਹਾਂ ਬਲਾਕ ਨਾਭਾ ਵੱਲੋਂ ਕਿਸਾਨੀ ਅਤੇ ਕਾਲੇ ਝੰਡੇ ਲਾ ਕੇ ਪਿੰਡਾਂ ਵਿੱਚ ਰੋਸ਼ ਮਾਰਚ ਕੱਢਿਆ ਗਿਆ

Leave a Reply

Your email address will not be published. Required fields are marked *