ਭਵਾਨੀਗ਼ੜ 24 ਮਈ ( ਸਵਰਨ ਜਲਾਣ ) ਭਵਾਨੀਗ਼ੜ ਵਿਖੇ ਅੱਜ ਰਾਣੋ ਖੇੜੀ ਗਿੱਲਾ ਸੂਬਾ ਸੀਨੀਅਰ ਪ੍ਰਧਾਨ ਨੇ ਕਿਹਾ ਕੀ ਸੂਬੇ ਦੇ ਹਰ ਪ੍ਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਉਸਾਰੇ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਅੰਦਰ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ ਮਿਤੀ 20 ਤੋਂ 27 ਮਈ ਤੱਕ ਸਮੁੱਚੇ ਮੁਲਾਜ਼ਮ ਆਪਣੀਆਂ ਡਿਊਟੀਆਂ ਕਾਲ਼ੇ ਬਿੱਲੇ/ਪੱਟੀਆਂ ਲਗਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕਰਨਗੇ। ਆਸ਼ਾ ਵਰਕਰਾਂ ਦੀ ਮੰਗ ਵੀ ਸਾਂਝੇ ਫਰੰਟ ਦੇ ਮੰਗ ਪੱਤਰ ਵਿਚ ਅਹਿਮ ਮੰਗ ਦੇ ਤੌਰ ਤੇ ਸ਼ਾਮਲ ਕੀਤੀ ਗਈ ਹੈ। ਇਸ ਲਈ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਅਹਿਮੀਅਤ ਦਿੰਦੇ ਹੋਏ ਮਿਤੀ 20 ਤੋਂ 27 ਮਈ ਤੱਕ ਆਪਣੀਆਂ ਡਿਊਟੀਆਂ ਕਾਲੀਆਂ ਚੁੰਨੀਆਂ ਲੈ ਕੇ ਕਰਦੇ ਹੋਏ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਥੇਬੰਦੀ ਵੱਲੋਂ ਬਾਕੀ ਮੰਗਾਂ ਸਹਿਤ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਕੋਰੋਨਾ ਮਹਾਂਮਾਰੀ ਸਬੰਧੀ ਮਿਲ ਰਹੇ ਸਪੈਸ਼ਲ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ ਅਤੇ ਸ਼ੁਰੂ ਕੀਤੇ ਜਾ ਰਹੇ ਘਰ-ਘਰ ਸਰਵੇ ਕਰਨ ਲਈ ਯੋਗ ਮਾਤਰਾ ਵਿਚ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਜਾਣ। ਆਗੂਆਂ ਵੱਲੋਂ ਸੂਬੇ ਦੀਆਂ ਸਮੂਹ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 20 ਤੋਂ 27 ਮਈ ਤੱਕ ਆਪਣੀ ਡਿਊਟੀ ਕਾਲੀਆਂ ਚੁੰਨੀਆਂ ਲੈ ਕੇ ਕਰਨ ਦੀ ਅਪੀਲ ਕੀਤੀ ਇਸ ਸਮੇ ਲਖਵਿੰਦਰ ਕੌਰ ਸੂਬਾ ਜਨਰਲ ਸਕੱਤਰ,ਸਰਬਜੀਤ ਕੌਰ ਬਖੋਪੀਰ, ਨੀਲਮ ਭਵਾਨੀਗ਼ੜ, ਹਰਵਿੰਦਰ ਕੌਰ ਆਦਿ ਆਗ਼ੂ ਹਾਜਰ ਸਨ
Thank you for your sharing. I am worried that I lack creative ideas. It is your article that makes me full of hope. Thank you. But, I have a question, can you help me? https://accounts.binance.com/id/register?ref=S5H7X3LP
Thanks for sharing. I read many of your blog posts, cool, your blog is very good. https://accounts.binance.com/es/register?ref=53551167