ਗੈਂਗਰੇਪ ਸਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਮਿਲੀ ਵੱਡੀ ਸਫਲਤਾ

 

ਜਲੰਧਰ (ਪਰਮਜੀਤ ਪਮਮਾ/ਲਵਜੀਤ/ਕੂਨਾਲ ਤੇਜੀ)
ਜਲੰਧਰ ਪਿਛਲੇ ਦਿਨੀ ਕਲਾਊਡ ਸਪਾ ਮਾਡਲ ਟਾਊਨ ਜਲੰਧਰ ਵਿਖੇ ਹੋਈ ਗੈਂਗਰੇਪ ਦੀ ਘਟਨਾ ਸਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਅੱਜ ਉਕਤ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਕੇਸ ਨਾਲ ਸਬੰਧਤ ਮਾਸਟਰ ਮਾਈਂਡ ਜੋਤੀ, ਪਤਨੀ ਲੇਟ ਰਾਜੀਵ ਕੁਮਾਰ, ਪੁੱਤਰੀ ਰਾਜ ਕੁਮਾਰ, ਵਾਸੀ ਬਿ- 34-10781-ਨਿਊ ਪਟੇਲ ਨਗਰ, ਵੱਡੀ ਹੈਬੋਵਾਲ ਲੁਧਿਆਣਾ, ਨੂੰ ਮਿਤੀ 20.05.2021 ਨੂੰ ਨੇੜੇ ਬੱਸ ਸਟੈਂਡ ਜਲੰਧਰ ਤੋਂ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।
ਜੋ ਇਸ ਘਟਨਾ ਨਾਲ ਸਬੰਧਤ ਦੋਸ਼ੀ ਸੋਹਿਤ ਸ਼ਰਮਾ, ਪੁੱਤਰ ਲੇਟ ਜਵਾਹਰ ਲਾਲ ਸ਼ਰਮਾ, ਵਾਸੀ 173-ਏ-ਸ਼ਹੀਦ ਭਗਤ ਸਿੰਘ ਨਗਰ ਜਲੰਧਰ ਨੂੰ ਪਹਿਲਾਂ ਹੀ ਮਿਤੀ 13.05.2021 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਜੋ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਉਕਤ ਮੁਕੱਦਮਾ ਦੀ ਮੇਨ ਦੋਸ਼ਣ ਜੋਤੀ ਖਿਲਾਫ ਪਹਿਲਾਂ ਵੀ ਐਨਡੀਪੀਸੀ ਐਕਟ ਅਧੀਨ 2 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਲਜ਼ਮ ਨੇ ਮੁਕੱਦਮਾ ਦੀ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਸਨੇ ਪੀੜਤ ਲੜਕੀ ਨੂੰ ਲੁਧਿਆਣਾ ਤੋਂ ਆਪਣੇ ਨਾਲ ਕਾਰ ਵਿੱਚ ਬਿਠਾ ਕੇ ਕਲਾਊਡ ਸਪਾ ਮਾਡਲ ਟਾਊਨ ਜਲੰਧਰ ਵਿਖੇ ਲਿਆਈ ਸੀ।
ਉਸੇ ਹੀ ਸਪਾ ਸੈਂਟਰ ਵਿੱਚ 4 ਦੋਸ਼ੀਆਂ ਨੇ ਉਕਤ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਆਪਣੀ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਹ ਲੁਧਿਆਣਾ ਜੇਲ ਵਿੱਚ ਵੀ ਰਹੀ ਹੈ। ਜੋ ਉਕਤ ਮੁਲਜਮ ਨੂੰ ਪੇਸ਼ ਕਰਕੇ ਅਦਾਲਤ ਵਲੋਂ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਨੰਬਰ 93 ਮਿਤੀ 12.05.2021 ਅ/ਧ 376-ਡੀ.ਏ/328/120-ਬਿ ਆਈਪੀਸੀ, 6-ਪਿਕਾਸੋ ਐਕਟ-2012 ਥਾਣਾ ਡਵੀਜਨ ਨੰਬਰ 6 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ। ਗ੍ਰਿਫਤਾਰ ਦੋਸ਼ੀਆਂ ਦਾ ਨਾਮ ਤੇ ਪਤਾ
1. ਸੋਹਿਤ ਸ਼ਰਮਾ ਪੁੱਤਰ ਲੋਟ ਜਵਾਹਰ ਲਾਲ ਸ਼ਰਮਾ ਵਾਸੀ 173-ਏ ਸ਼ਹੀਦ ਭਗਤ ਸਿੰਘ ਨਗਰ ਜਲੰਧਰ ( ਉਮਰ 29 ਸਾਲ, ਜੋ ਮੰਡੀ ਫੈਟਨਰੀਜ ਜਲੰਧਰ ਵਿੱਚ ਦਾਲਾਂ ਦੀ ਦਾ ਕੰਮ ਕਰਦਾ)
2. ਜੋਤੀ, ਪਤਨੀ ਲੇਟ ਰਾਜੀਵ ਕੁਮਾਰ ਪੁੱਤਰੀ ਰਾਜ ਕੁਮਾਰ ਵਾਸੀ
ਬੀ-34-10781 ਨਿਊ ਪਟੇਲ ਨਗਰ, ਵੱਡੀ ਹੈਬੋਵਾਲ ਲੁਧਿਆਣਾ (ਉਮਰ 30 ਸਾਲ, ਜੋ ਸੈਲੂਨ ‘ਚ ਕੰਮ ਕਰਦੀ ਸੀ ਅਤੇ ਹੁਣ ਐਕਸਪੋਰਟ ਕੰਪਨੀ ਵਿੱਚ ਕੰਮ ਕਰਦੀ ਹੈ)
ਬਾਮਦਗੀ – ਕਾਰ ਨੰਬਰੀ ਪੀ ਬੀ-10-ਪੀ ਵੀ-5102 ਮਾਰਕਾ ਸੁਲੈਰੀਓ ਗ੍ਰਿਫਤਾਰੀ:-
1. ਸੋਹਿਤ ਸ਼ਰਮਾ, 13.05.2021 ,
2. ਜੋਤੀ, 20.05.2021 ਦੋਸ਼ੀ ਜੋ ਗ੍ਰਿਫਤਾਰ ਕਰਨੇ ਬਾਕੀ ਹਨ।
1. ਅਸ਼ੀਸ਼ ਬਹਿਲ, ਉਰਫ ਦੀਪਕ ਬਹਿਲ ਪੁੱਤਰ ਅਸ਼ੋਕ ਕੁਮਾਰ ਬਹਿਲ ਵਾਸੀ ਮਕਾਨ ਨੰਬਰ 31, ਗਲੀ ਨੰਬਰ 2 ਭਵਾਨੀ ਨਗਰ ਅੰਮ੍ਰਿਤਸਰ।
2. ਅਰਸ਼ਦ ਖਾਨ ਪੁੱਤਰ ਨਸੀਮ ਖਾਨ ਵਾਸੀ ਫਲੈਟ ਨੰਬਰ 26- ਡੀ, ਸਿਲਵਰ ਹਾਈਟਸ ਵਡਾਲਾ ਚੌਂਕ ਜਲੰਧਰ।
3. ਇੰਦਰ, ਉਰਫ ਬੰਟੀ ਪੁੱਤਰ ਬਲਜੀਤ ਰਾਮ ਵਾਸੀ ਪਿੰਡ ਸੇਲਕੀਆਣਾ ਥਾਣਾ ਫਿਲੌਰ ਜਿਲਾ ਜਲੰਧਰ।

2 thoughts on “ਗੈਂਗਰੇਪ ਸਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਮਿਲੀ ਵੱਡੀ ਸਫਲਤਾ

Leave a Reply

Your email address will not be published. Required fields are marked *

error: Content is protected !!