ਜਿਲ੍ਹਾ ਜਲੰਧਰ ਦਿਹਾਤੀ ਦੇ ਸਮੂਹ ਥਾਣਿਆ ਵਿੱਚ ਤਾਇਨਾਤ ਕਰਮਚਾਰੀਆ ਦੇ ਵੈਲਫੇਅਰ ਸਹੂਲਤਾ ਨੂੰ ਮੁੱਖ ਰੱਖਦੇ ਹੋਏ ਹਰੇਕ ਥਾਣੇ ਨੂੰ ਇੱਕ ਫਰਿੱਜ 235 ਲੀਟਰ , ਇੱਕ ਵਾਟਰ ਡਿਸਪੈਂਸਰਸ ( ਬਲਿਊ ਸਟਾਰ ) , ਏਅਰ ਕੂਲਰ 02 , 02 ਡਾਇਨਿੰਗ ਟੇਬਲ ਸਮੇਤ 10 ਕੁਰਸੀਆਂ , ਕਰੋਕਰੀ , ਕਿਚਨ ਸਮੇਤ 10 ਬੈਂਡ , 10 ਗੱਦੇ ਅਤੇ 10 ਪਲਾਸਟਿਕ ਦੀਆਂ ਕੁਰਸੀਆਂ ਮੁਹੱਈਆ ਕਰਵਾਈਆ ਗਈਆ ।  

(ਜਸਕੀਰਤ ਰਾਜਾ/ਪਰਮਜੀਤ ਪਮਮਾ)
ਸ੍ਰੀ ਦਿਨਕਰ ਗੁਪਤਾ ਆਈ.ਪੀ.ਐੱਸ , ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ , ਚੰਡੀਗੜ੍ਹ ਅਤੇ ਸ੍ਰੀ ਕੌਸਤੁਬ ਸ਼ਰਮਾਂ , ਆਈ.ਪੀ.ਐੱਸ ਇੰਸਪੈਕਟਰ ਜਨਰਲ ਪੁਲਿਸ , ਜਲੰਧਰ ਰੇਂਜ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਸ੍ਰੀ ਨਵੀਨ ਸਿੰਗਲਾਂ ਆਈ.ਪੀ.ਐੱਸ . ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਵੱਲੋਂ ਅੱਜ ਮਿਤੀ 18.05.2021 ਨੂੰ ਜਿਲ੍ਹਾ ਪੁਲਿਸ ਜਲੰਧਰ ਦਿਹਾਤੀ ਦੇ ਕਰਮਚਾਰੀਆਂ ਦੇ ਵੈਲਫੇਅਰ ਨੂੰ ਧਿਆਨ ਵਿੱਚ ਰੱਖਦੇ ਹੋਏ , ਜਿਲ੍ਹਾ ਜਲੰਧਰ ਦਿਹਾਤੀ ਦੇ ਸਮੂਹ ਥਾਣਿਆਂ ਦੀਆਂ ਮੈਸਾਂ ਲਈ ਕਰੀਬ 26 ਲੱਖ ਰੁਪਏ ਦੇ ਸਮਾਨ ਦੀ ਖਰੀਦ ਗੌਰਮਿੰਟ ਈ ਮਾਰਕਿਟ ਰਾਂਹੀ ਕੀਤੀ ਗਈ , ਜਿਸ ਵਿੱਚ ਇੱਕ ਫਰਿੱਜ , ਇੱਕ ਵਾਟਰ ਡਿਸਪੈਂਸਰਸ , 02 ਏਅਰ ਕੂਲਰ , 02 ਡਾਇਨਿੰਗ ਟੇਬਲ ਸਮੇਤ 10 ਕੁਰਸੀਆਂ , ਕਰੋਕਰੀ / ਡਿਨਰ ਸੈਂਟ , 10 ਬੈਂਡ ਸਮੇਤ 10 ਗੱਦੇ , 10 ਪਲਾਸਟਿਕ ਦੀਆਂ ਕੁਰਸੀਆਂ , 02 ਭੱਠੀਆਂ , ਪਰੈਸ਼ਰ ਕੂਕਰ 10 ਲੀਟਰ , ਕਿਚਨ ਦਾ ਸਮਾਨ , ਅਤੇ ਸ਼ਟੇਸ਼ਨਰੀ ਹਰੇਕ ਥਾਣੇ ਨੂੰ ਮੁਹੱਈਆ ਕਰਵਾਏ ਗਏ ਤਾਂ ਜੋ ਥਾਣਿਆਂ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁੱਢਲੀ ਸਹੂਲਤ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ , ਕਿਉਕਿ ਥਾਣਿਆ ਵਿੱਚ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਬਾਅਦ ਰੈਸਟ ਕਰਨ ਅਤੇ ਖਾਣ – ਪੀਣ ਦੀ ਸਮੱਸਿਆ ਆਂਉਦੀ ਸੀ । ਜਿਸ ਕਰਕੇ ਥਾਣਿਆਂ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਦੀਆਂ ਸਹੂਲਤਾਂ ਨੂੰ ਵੇਖਦੇ ਹੋਏ ਜਿਲ੍ਹਾ ਜਲੰਧਰ ਦਿਹਾਤੀ ਦੇ ਹਰੇਕ ਥਾਣੇ ਨੂੰ ਮੁਹੱਈਆਂ ਕਰਵਾਇਆ ਗਿਆ ।

3 thoughts on “ਜਿਲ੍ਹਾ ਜਲੰਧਰ ਦਿਹਾਤੀ ਦੇ ਸਮੂਹ ਥਾਣਿਆ ਵਿੱਚ ਤਾਇਨਾਤ ਕਰਮਚਾਰੀਆ ਦੇ ਵੈਲਫੇਅਰ ਸਹੂਲਤਾ ਨੂੰ ਮੁੱਖ ਰੱਖਦੇ ਹੋਏ ਹਰੇਕ ਥਾਣੇ ਨੂੰ ਇੱਕ ਫਰਿੱਜ 235 ਲੀਟਰ , ਇੱਕ ਵਾਟਰ ਡਿਸਪੈਂਸਰਸ ( ਬਲਿਊ ਸਟਾਰ ) , ਏਅਰ ਕੂਲਰ 02 , 02 ਡਾਇਨਿੰਗ ਟੇਬਲ ਸਮੇਤ 10 ਕੁਰਸੀਆਂ , ਕਰੋਕਰੀ , ਕਿਚਨ ਸਮੇਤ 10 ਬੈਂਡ , 10 ਗੱਦੇ ਅਤੇ 10 ਪਲਾਸਟਿਕ ਦੀਆਂ ਕੁਰਸੀਆਂ ਮੁਹੱਈਆ ਕਰਵਾਈਆ ਗਈਆ ।  

Leave a Reply

Your email address will not be published. Required fields are marked *