ਜਲੰਧਰ ਦੀ ਬਸਤੀ ਬਾਵਾ ਖੇਲ ਥਾਣੇ ਦੀ ਪੁਲੀਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੀ ਕਾਰਵਾਈ ਕਰਦੇ ਹੋਏ ਲਾਕਡਾਊਨ ਦੌਰਾਨ ਇਕ ਗੱਡੀ ਚੋਂ 7 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ

(ਪਰਮਜੀਤ ਪਮਮਾ/ਲਵਜੀਤ) : ਜਲੰਧਰ ਦੀ ਬਸਤੀ ਬਾਵਾ ਖੇਲ ਥਾਣੇ ਦੀ ਪੁਲੀਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੀ ਕਾਰਵਾਈ ਕਰਦੇ ਹੋਏ ਲਾਕਡਾਊਨ ਦੌਰਾਨ ਇਕ ਗੱਡੀ ਚੋਂ 7 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਐਕਸਾਈਜ਼ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲੀਸ ਅਤੇ ਐਕਸਾਈਜ਼ ਵਿਭਾਗ ਜਲੰਧਰ 2 ਨੇ ਸਾਂਝੀ ਕਾਰਵਾਈ ਕਰਦੇ ਹੋਏ ਇਕ ਅਲਟੋ ਕਾਰ PB08 BS 7759 ਦਾ ਪਿੱਛਾ ਕੀਤਾ। ਜੋ ਕਿ ਨਾਹਲਾਂ ਪਿੰਡ ਵੱਲੋ ਆ ਰਹੀ ਸੀ ਤੇ ਅਲਟੋ ਸਵਾਰ ਨੇ ਉਨ੍ਹਾਂ ਨੂੰ ਪਿੱਛੇ ਆਉਂਦਿਆਂ ਵੇਖ ਕੇ ਗੱਡੀ ਪਿੰਡ ਵੱਲ ਨੂੰ ਮੋੜ ਦਿੱਤੀ। ਸੜਕ ਅੱਗਿਓਂ ਬੰਦ ਹੋਣ ਕਾਰਨ ਕਾਰ ਚਾਲਕ ਕਾਰ ਉੱਥੇ ਹੀ ਛੱਡ ਕੇ ਆਪ ਫਰਾਰ ਹੋ ਗਿਆ। ਰਜੇਸ਼ ਸ਼ਰਮਾ ਨੇ ਕਿਹਾ ਕਿ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕਾਰ ਨੂੰ ਆਪਣੇ ਕਬਜ਼ੇ ‘ਚ ਲੈ ਕੇ 7 ਸ਼ਰਾਬ ਦੀਆਂ ਪੇਟੀਆਂ ਬਰਾਮਦ ਕਰ ਲਈਆਂ ਹਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

One thought on “ ਜਲੰਧਰ ਦੀ ਬਸਤੀ ਬਾਵਾ ਖੇਲ ਥਾਣੇ ਦੀ ਪੁਲੀਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੀ ਕਾਰਵਾਈ ਕਰਦੇ ਹੋਏ ਲਾਕਡਾਊਨ ਦੌਰਾਨ ਇਕ ਗੱਡੀ ਚੋਂ 7 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ

  1. I am a student of BAK College. The recent paper competition gave me a lot of headaches, and I checked a lot of information. Finally, after reading your article, it suddenly dawned on me that I can still have such an idea. grateful. But I still have some questions, hope you can help me.

Leave a Reply

Your email address will not be published. Required fields are marked *