ਜਲੰਧਰ (ਕੂਨਾਲ ਤੇਜੀ/ਲਵਜੀਤ) ਜਲੰਧਰ ਪੁਲਿਸ ਨੇ 8 ਵੀਂ ਫੇਲ ਸ਼ਾਤਰ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ। ਆਪਣੇ ਆਪ ਨੂੰ ਵੀਆਈਪੀ ਅਖਵਾਉਣ ਵਾਲੇ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ। ਹਾਲਾਂਕਿ, ਜਦੋਂ ਉਹ ਉਥੇ ਗਿਆ ਅਤੇ ਆਪਣੀ ਪੋਸਟ ਬਾਰੇ ਪੁੱਛਿਆ ਤਾਂ ਉਸ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸਨੂੰ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗੁੱਜਰਾਜ ਗੁੱਜਰ ਪਹਿਲਾਂ ਵੀ ਉੱਤਰ ਪ੍ਰਦੇਸ਼, ਹਰਿਆਣਾ ‘ਤੇ ਰਾਜਸਥਾਨ ਵਿੱਚ ਪੁਲਿਸ ਨੂੰ ਧੋਖਾ ਦੇ ਰਿਹਾ ਸੀ, ‘ਤੇ ਪੁਲਿਸ ਸੁਰੱਖਿਆ ਅਤੇ ਵੀਆਈਪੀ ਮਹਿਮਾਨ ਨਵਾਜ਼ੀ ਦਾ ਅਨੰਦ ਲੈਂਦਾ ਰਿਹਾ ਹੈ। ਹੁਣ ਉਸਨੇ ਪੰਜਾਬ ਵਿਚ ਵੀ ਇਹੀ ਕੋਸ਼ਿਸ਼ ਕੀਤੀ।
ਵੀਆਈਪੀ ਸਕਿਓਰਟੀ ਲੈਣ ਦਾ ਮਾਹਿਰ ਗਜਰਾਜ ਗੁੱਜਰ ਜੋ ਕਿ 3 ਸੂਬਿਆਂ ਦੀ ਪੁਲਿਸ ਨੂੰ ਝਕਾਨੀ ਦੇ ਕੇ ਵੀਆਈਪੀ ਟ੍ਰੀਟਮੈਂਟ ਲੈਂਦਾ ਰਿਹਾ ਸੀ, ਜਲੰਧਰ ਪੁਲਿਸ ਦੇ ਕਾਬੂ ਆ ਗਿਆ ਹੈ। ਪੁਲਿਸ ਨੇ ਜਦੋਂ ਉਸ ਦੀ ਗਿ੍ਰਫ਼ਤਾਰੀ ਵਿਖਾਈ ਤਾਂ ਉਸ ਨੇ ਆਪਣੀ ਸਿਹਤ ਖ਼ਰਾਬ ਹੋਣ ਦੀ ਗੱਲ ਆਖ ਦਿੱਤੀ ‘ਤੇ ਹਸਪਤਾਲ ਵਿਚ ਦਾਖ਼ਲ ਹੋ ਗਿਆ।
ਏਐੱਸਪੀ ਕਾਸਿਮ ਮੀਰ ਨੇ ਦੱਸਿਆ ਕਿ ਮੁਲਜ਼ਮ ਗੁੱਜਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ‘ਤੇ ਰਿਮਾਂਡ ’ਤੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕੰਟਰੋਲ ਰੂਮ ਵਿਚ ਫੈਕਸ ਪੁੱਜੀ ਸੀ, ਕਿ ਗੋਰਾਇਆ ਦੇ ਹੋਟਲ ਵਿਚ ‘ਯੁਵਾ ਮੰਚ ਹਿੰਦੂ ਪ੍ਰੀਸ਼ਦ’ ਦਾ ਰਾਸ਼ਟਰੀ ਪ੍ਰਧਾਨ ਦਿੱਲੀ ਦੇ ਡਾ. ਅੰਬੇਡਕਰ ਨਗਰ ਸਥਿਤ ਖ਼ਾਨਪੁਰ ਵਾਸੀ ਗਜਰਾਜ ਸਿੰਘ ਗੁੱਜਰ ਆ ਰਿਹਾ ਹੈ। ਥਾਣਾ ਗੋਰਾਇਆ ਦੇ ਇੰਚਾਰਜ ਹਰਦੇਵਪ੍ਰੀਤ ਸਿੰਘ ਨੂੰ ਉਥੇ ਭੇਜਿਆ ਗਿਆ। ਉਥੇ ਜਾ ਕੇ ਪਤਾ ਲੱਗਾ ਕਿ ਗੁੱਜਰ ਹੋਟਲ ਦੇ ਕਮਰਾ ਨੰ. 2020 ਵਿਚ ਰੁਕਿਆ ਹੈ। ਥਾਣਾ ਇੰਚਾਰਜ ਨੂੰ ਗੁੱਜਰ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਦੇ ਰਾਸ਼ਨ ਵੰਡ ਤੇ ਸਲਾਹਕਾਰ ਕਮੇਟੀ ਦਾ ਮੈਂਬਰ ਰਹਿ ਚੁੱਕਾ ਹੈ, ਇਸ ਲਈ ਪੁਲਿਸ ਸੁਰੱਖਿਆ ਦੇਵੇ। ਉਸ ਨੇ ਰਾਤ ਨੂੰ ਰਹਿਣ ਦੀ ਗੱਲ ਵੀ ਆਖੀ। ਪੁਲਿਸ ਮੁਤਾਬਕ ਜਦੋਂ ਗੁੱਜਰ ਤੋਂ ਦਸਤਾਵੇਜ਼ ਮੰਗੇ ਗਏ, ਤਾਂ ਉਹ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ।
Your article helped me a lot, is there any more related content? Thanks! https://accounts.binance.com/en/register-person?ref=FIHEGIZ8