ਮੂਨਕ, ਬੀਕੇਯੂ ਉਗਰਾਹਾਂ ਵੱਲੋਂ ਪੁਲਿਸੀਆਂ ਦਹਿਸ਼ਤ ਖਿਲਾਫ ਰੋਸ ਮਾਰਚ ਕੱਢਿਆ

(ਸਵਰਨ ਜਲਾਣ) ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਮੂਨਕ ਥਾਣੇ ਦੇ S.H.O. ਵੱਲੋਂ ਬੀ. ਕੇ. ਯੂ .( ਉਗਰਾਹਾਂ) ਦੇ ਬਲਾਕ ਆਗੂ ਰਿੰਕੂ ਮੂਨਕ ਨਾਲ ਘਟਿਆ ਤਰੀਕੇ ਨਾਲ ਗੱਲ ਕਰਨ ਤੇ ਪੁਲਿਸੀਆ ਦਹਿਸ਼ਤ ਦੇ ਖਿਲਾਫ਼ ਅੱਜ ਮੂਨਕ ਬਜ਼ਾਰ ਵਿੱਚੋਂ ਦੀ ਮਾਰਚ ਕੀਤਾ ਗਿਆ। ਅਤੇ ਥਾਣੇ ਅੱਗੇ ਵੱਡਾ ਇੱਕਠ ਕਰਕੇ ਘਿਰਾਓ ਕੀਤਾ ਗਿਆ। ਇਸ ਪੁਲਸੀਆਂ ਦਹਿਸ਼ਤਗਰਦੀ ਖਿਲਾਫ਼ ਅਤੇ ਜਨਤਕ ਜਮਹੂਰੀ ਕਾਰਕੁੰਨਾਂ ਪ੍ਰਤੀ ਘਟਿਆ ਰਵੱਈਆ ਰੱਖਣ ਵਾਲੇ ਪੁਲਿਸ ਪ੍ਰਸ਼ਾਸਨ ਖਿਲਾਫ਼ ਅੱਜ ਦੇ ਇਸ ਧਰਨੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵਿਦਿਆਰਥੀ ਕਾਰਕੁੰਨਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ ਜਦੋਂ ਤੱਕ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮਾਫੀ ਨਹੀ ਮੰਗੀ ਜਾਂਦੀ ਉਦੋਂ ਤੱਕ ਵਿਦਿਆਰਥੀ ਇਸ ਸੰਘਰਸ਼ ਦੀ ਪੁਰਜੋਰ ਹਿਮਾਇਤ ਕਰਨਗੇ।।।
ਪੰਜਾਬ ਸਟੂਡੈਂਟਸ ਯੂਨੀਅਨ ( ਸ਼ਹੀਦ ਰੰਧਾਵਾ)

3 thoughts on “ਮੂਨਕ, ਬੀਕੇਯੂ ਉਗਰਾਹਾਂ ਵੱਲੋਂ ਪੁਲਿਸੀਆਂ ਦਹਿਸ਼ਤ ਖਿਲਾਫ ਰੋਸ ਮਾਰਚ ਕੱਢਿਆ

Leave a Reply

Your email address will not be published. Required fields are marked *