rhrp news- ਵਿਦਿਆਰਥੀ ਦੇ ਭਲੇ ਲਈ ਇੱਕਤਰ ਕੀਤੇ ਪੈਸੇ ਨੂੰ ਵਿਦਿਆਰਥੀਆਂ ਦੇ ਕਾਰਜ ਤੋਂ ਬਾਹਰ ਜਾ ਕੇ ਖ਼ਰਚਣਾ ਵਿਦਿਆਰਥੀਆਂ ਅਤੇ ਮਾਪਿਆਂ ਲਈ ਸਰਾਸਰ ਧੱਕਾ ਹੈ -ਸਲੇਮਗੜ੍ਹ

(rhrp news)
ਪੰਜਾਬ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਨਵੇਂ ਸਰਕਾਰੀ ਕਾਲਜਾਂ ਖੋਲ੍ਹਣ ਦੀ ਆੜ ਹੇਠ ਅੱਠ ਸਰਕਾਰੀ ਕਾਲਜਾਂ ਨੂੰ ਪੰਜ ਪੰਜ ਲੱਖ ਰੁਪਏ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਂਸਟੀਚੂਐਂਟ ਕਾਲਜਾਂ/ਨਿਬੇਰਹੁਡ ਕੈਪਸਾਂ/ਰਿਜਨਲ ਸੈਂਟਰਾਂ ਨੂੰ ਪੀਟੀਏ ਫੰਡ ‘ਚੋਂ ਘੱਟ ਤੋਂ ਘੱਟ ਰਕਮ ਰੱਖ ਕੇ ਬਾਕੀ ਪੈਸੇ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਿਸਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਜ਼ਿਲ੍ਹਾ ਕਮੇਟੀ ਸੰਗਰੂਰ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਹੁਸ਼ਿਆਰ ਸਿੰਘ ਸਲੇਮਗੜ੍ਹ ਅਤੇ ਜਨਰਲ ਸਕੱਤਰ ਜਗਸੀਰ ਸਿੰਘ ਨੇ ਦੱਸਿਆ ਕਿ ਕਾਲਜਾਂ ਤੋਂ ਵਿਦਿਆਰਥੀਆਂ ਦੇ ਪੈਸੇ ਮੰਗਣੇ ਗੈਰਵਾਜਬ ਹਨ, ਵਿਦਿਆਰਥੀ ਦੇ ਭਲੇ ਲਈ ਇੱਕਤਰ ਕੀਤੇ ਪੈਸੇ ਨੂੰ ਵਿਦਿਆਰਥੀਆਂ ਦੇ ਕਾਰਜ ਤੋਂ ਬਾਹਰ ਜਾ ਕੇ ਖ਼ਰਚਣਾ ਵਿਦਿਆਰਥੀਆਂ ਅਤੇ ਮਾਪਿਆਂ ਲਈ ਸਰਾਸਰ ਧੱਕਾ ਹੈ।

ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਮੌਜੂਦਾ ਕਾਲਜਾਂ ਦਾ ਢਾਂਚਾ ਲੜਖੜਾਇਆ ਪਿਆ ਹੈ, ਬਿਲਡਿਗਾਂ ਦੀ ਹਾਲਾਤ ਮਾੜੀ ਹੈ, ਵਿਦਿਆਰਥੀਆਂ ਲਈ ਸਾਫ ਸੁਥਰੇ ਪਾਣੀ, ਪਾਰਕਾਂ, ਲਾਇਬ੍ਰੇਰੀਆਂ,ਫਰਨੀਚਰ ਅਤੇ ਸਟਾਫ ਦੀ ਘਾਟ ਹੈ। ਇਨ੍ਹਾਂ ਕਾਲਜਾਂ ਨੂੰ ਚਲਾਉਣ ਲਈ ਹੀ ਬਹੁਤ ਮੁਸ਼ਿਕਲਾਂ ਆ ਰਹੀਆਂ ਹਨ ਤਾਂ ਨਵੇਂ ਕਾਲਜ਼ ਕਿਵੇਂ ਚੱਲਣਗੇ।

ਵਿਦਿਆਰਥੀ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਹੁਕਮਾਂ ਨੂੰ ਫੌਰੀ ਤੌਰ ਤੇ ਵਾਪਸ ਲਿਆ ਜਾਵੇ, ਨਵੇਂ ਕਾਲਜਾਂ ਲਈ ਖ਼ੁਦ ਫੰਡ ਜੁਟਾਇਆ ਜਾਵੇ, ਮੌਜੂਦਾ ਕਾਲਜਾਂ ਨੂੰ ਬੇਹਤਰ ਬਣਾਇਆ ਜਾਵੇ।

One thought on “rhrp news- ਵਿਦਿਆਰਥੀ ਦੇ ਭਲੇ ਲਈ ਇੱਕਤਰ ਕੀਤੇ ਪੈਸੇ ਨੂੰ ਵਿਦਿਆਰਥੀਆਂ ਦੇ ਕਾਰਜ ਤੋਂ ਬਾਹਰ ਜਾ ਕੇ ਖ਼ਰਚਣਾ ਵਿਦਿਆਰਥੀਆਂ ਅਤੇ ਮਾਪਿਆਂ ਲਈ ਸਰਾਸਰ ਧੱਕਾ ਹੈ -ਸਲੇਮਗੜ੍ਹ

Leave a Reply

Your email address will not be published. Required fields are marked *