rhrpnews- ਸੀ.ਆਈ.ਏ ਸਟਾਫ ਜਲੰਧਰ – ਦਿਹਾਤੀ ਵੱਲੋਂ ਭਾਰੀ ਮਾਤਰਾ ਵਿੱਚ ਅਫੀਮ ਅਤੇ ਡੱਰਗ ਮਨੀ , ਡੋਡੇ ਚੂਰਾ ਪੋਸਤ ਸਮੇਤ 4 ਕਾਬੂ , ਭਗੋੜਾ ਵੀ ਗ੍ਰਿਫਤਾਰ ਕਾਰ ਅਤੇ ਮੋਟਰਸਾਈਕਲ ਬ੍ਰਾਮਦ

ਪਰਮਜੀਤ ਪਮਮਾ/ਵਿਵੇਕ/ਲਵਜੀਤ/ਕੂਨਾਲ ਤੇਜੀ)
ਅੱਜ ਮਿਤੀ 14-05-2021 ਨੂੰ ਸ੍ਰੀ ਨਵੀਨ ਸਿੰਗਲਾ IPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ , ਸ੍ਰੀ ਰਣਜੀਤ ਸਿੰਘ ਬਦੇਸ਼ਾ ਉਪ – ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਟੀਮ ਨੇ ਐਸ.ਆਈ ਅਜੀਤ ਸਿੰਘ ਦੀ ਅਗਵਾਈ ਵਿੱਚ ਦੌਰਾਨੇ ਗਸ਼ਤ ਪਿੰਡ ਨਾਰੰਗਪੁਰ ਤੋਂ ਇੱਕ ਕਾਰ ਆਲਟੋ ਨੰਬਰੀ PB – 36 – H – 9509 ਵਿੱਚ ਸਵਾਰ ਇੰਦਰਜੀਤ ਸਿੰਘ ਉਰਫ ਮੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 13 ਗੁਰੂ ਅਰਜਨਪੁਰਾ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਅਤੇ ਬਲਵਿੰਦਰ ਕੁਮਾਰ ਪੁੱਤਰ ਪ੍ਰਕਾਸ਼ ਰਾਮ ਵਾਸੀ ਖੇੜਾ ਨੰਗਲ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਨੂੰ ਕਾਬੂ ਕਰਕੇ ਉਹਨਾ ਪਾਸੋ 2 ਕਿੱਲੋ ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁੱਕਦਮਾ ਨੰਬਰ 37 ਮਿਤੀ 13-05-2021 ਅ / ਧ 18B – 61-85 NDPS Act ਥਾਣਾ ਪਤਾਰਾ ਜਿਲ੍ਹਾ ਜਲੰਧਰ – ਦਿਹਾਤੀ ਦਰਜ ਰਜਿਸਟਰ ਕੀਤਾ ਹੈ । ਇੰਦਰਜੀਤ ਸਿੰਘ ਉਰਫ ਮੋਨੂੰ ਕਾਫੀ ਸਮੇਂ ਤੋਂ ਅਫੀਮ ਦੀ ਸਮਗਲਿੰਗ ਫਗਵਾੜਾ ਅਤੇ ਜਲੰਧਰ ਦੇ ਆਸ ਪਾਸ ਦੇ ਏਰੀਆ ਵਿੱਚ ਕਰਦਾ ਸੀ ਪਰ ਅੱਜ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ ਸੀ । ਦੋਨਾ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾ ਦੇ ਹੋਰ ਸਬੰਧਾਂ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ । ਗ੍ਰਿਫਤਾਰ ਦੋਸ਼ੀ : — 1. ਇੰਦਰਜੀਤ ਸਿੰਘ ਉਰਫ ਮੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 13 ਗੁਰੂ ਅਰਜਨਪੁਰਾ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਉਮਰ ਕਰੀਬ 39 ਸਾਲ ਜਿਸ ਨੇ 5 ਵੀਂ ਤੱਕ ਦੀ ਪੜਾਈ ਕੀਤੀ ਹੈ ਤੇ ਸ਼ਾਦੀ ਸ਼ੁਦਾ ਹੈ ਇਸ ਦੇ ਦੋ ਬੱਚੇ ਹਨ । ਇਹ ਸਬਜੀ ਮੰਡੀਆਂ ਵਿੱਚ ਗੱਡੀ ਪਰ ਸਬਜੀ ਸਪਲਾਈ ਕਰਦਾ ਹੈ ਲੋਕ ਡਾਊਨ ਵਿੱਚ ਕੰਮ ਮੰਦਾ ਹੋਣ ਕਰਕੇ ਇਹ ਆਪਣੇ ਸਾਥੀ ਬਲਵਿੰਦਰ ਕੁਮਾਰ ਨਾਲ ਮਿੱਲ ਕੇ ਅਫੀਮ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ ਜੋ ਕਰੀਬ ਇੱਕ ਸਾਲ ਤੋਂ ਕਰ ਰਿਹਾ ਹੈ ਤੇ ਆਪ ਖੁੱਦ ਵੀ ਨਸ਼ੇ ਦਾ ਆਦੀ ਹੈ । ਇਹਨਾ ਦੇ ਕਬਜਾ ਵਿੱਚਲੀ ਕਾਰ ਆਲਟੋ ਨੰਬਰੀ PB – 36 – H – 9509 ਇਸ ਦੀ ਪਤਨੀ ਦੇ ਨਾਮ ਪਰ ਹੈ । 2. ਬਲਵਿੰਦਰ ਕੁਮਾਰ ਪੁੱਤਰ ਪ੍ਰਕਾਸ਼ ਰਾਮ ਵਾਸੀ ਖੇੜਾ ਨੰਗਲ ਥਾਣਾ ਸਤਨਾਮਪੁਰਾ ਜਿਲ੍ਹਾ ਕਪੂਰਥਲਾ ਉਮਰ ਕਰੀਬ 45 ਸਾਲ ਜੋ 5 ਜਮਾਤਾਂ ਪੜਿਆ ਹੈ ਤੇ ਸ਼ਾਦੀ ਸ਼ੁਦਾ ਹੈ । ਇਹ ਸਬਜੀ ਮੰਡੀ ਫਗਵਾੜਾ ਵਿੱਚ ਪਾਂਡੀ ਦਾ ਕੰਮ ਕਰਦਾ ਹੈ ਤੇ ਇਥੇ ਹੀ ਇਸ ਦੀ ਵਾਕਫੀ ਇੰਦਰਜੀਤ ਉਰਫ ਮੋਨੂੰ ਨਾਲ ਹੋਈ ਸੀ ਲੋਕ ਡਾਊਨ ਵਿੱਚ ਕੰਮ ਮੰਦਾ ਹੋਣ ਕਰਕੇ ਇਸ ਨੇ ਇੰਦਰਜੀਤ ਨਾਲ ਮਿੱਲ ਕੇ ਅਫੀਮ ਵੇਚਣ ਦਾ ਕੰਮ ਸ਼ੁਰੂ ਕਰ ਲਿਆ । ਬ੍ਰਾਮਦਗੀ : 2 ਕਿੱਲੋ ਗ੍ਰਾਮ ਅਫੀਮ ਇੱਕ ਕਾਰ ਆਲਟੋ ਨੰਬਰੀ PB – 36 – H – 9509

2 thoughts on “rhrpnews- ਸੀ.ਆਈ.ਏ ਸਟਾਫ ਜਲੰਧਰ – ਦਿਹਾਤੀ ਵੱਲੋਂ ਭਾਰੀ ਮਾਤਰਾ ਵਿੱਚ ਅਫੀਮ ਅਤੇ ਡੱਰਗ ਮਨੀ , ਡੋਡੇ ਚੂਰਾ ਪੋਸਤ ਸਮੇਤ 4 ਕਾਬੂ , ਭਗੋੜਾ ਵੀ ਗ੍ਰਿਫਤਾਰ ਕਾਰ ਅਤੇ ਮੋਟਰਸਾਈਕਲ ਬ੍ਰਾਮਦ

  1. Thank you for your sharing. I am worried that I lack creative ideas. It is your article that makes me full of hope. Thank you. But, I have a question, can you help me?

Leave a Reply

Your email address will not be published. Required fields are marked *